ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਇੱਕ ਮਹਿਲਾ ਦੀ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡਿਕਸੀ ਰੋਡ ਤੇ ਕੰਟਰੀ ਡਰਾਈਵ ਨੇੜੇ ਟੈਂਪਲਹਿੱਲ ਰੋਡ ‘ਤੇ ਰੌਸ ਡਰਾਈਵ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ। ਪੁਲਿਸ ਅਧਿਕਾਰੀਆਂ ਨੂੰ ਇਥੇ ਇੱਕ ਮਹਿਲਾ ਜਖਮੀ ਹਾਲਤ ਵਿੱਚ ਮਿਲੀ, ਜਿਸ ਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੀਲ ਪੁਲਿਸ ਵਲੋਂ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੱਕ ਹੈ ਕਿ ਉਸ ਔਰਤ ਦੇ ਪਤੀ ਵੱਲੋਂ ਹੀ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਦੋਨੋਂ ਪਤੀ-ਪਤਨੀ ਨੂੰ ਆਪਸ ‘ਚ ਬਹਿਸਦੇ ਹੋਏ ਕਿਸੇ ਵਿਅਕਤੀ ਵਲੋਂ ਦੇਖਿਆ ਗਿਆ ਸੀ ਅਤੇ ਕੁਝ ਵਕਤ ਬਾਅਦ ਜਦ ਓਹੀ ਵਿਅਕਤੀ ਵਾਪਿਸ ਆਇਆ ਤਾਂ ਉਸ ਨੂੰ ਉਹੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਮਿਲੀ। ਜਿਸ ਤੋਂ ਬਾਅਦ ਪੁਲਿਸ ਨੂੰ ਵਾਰਦਾਤ ਦੀ ਜਗ੍ਹਾ ਬੁਲਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਦਲਬੀਰ ਰੰਧਾਵਾ ਵਜੋਂ ਹੋਈ ਹੈ ਅਤੇ ਉਹ ਬਰੈਂਪਟਨ ਦੀ ਰਹਿਣ ਵਾਲੀ ਸੀ। ਮ੍ਰਿਤਕ ਔਰਤ ਦੇ ਪਤੀ ਜਰਨੈਲ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਸੈਕੰਡ ਡਿਗਰੀ ਮਰਡਰ ਦਾ ਦੋਸ਼ ਲੱਗਾ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਬਰੈਂਪਟਨ ਵਿੱਚ ਸ਼ੱਕੀ ਹਾਲਤ ‘ਚ ਮਹਿਲਾ ਦੀ ਮੌਤ
RELATED ARTICLES

