Breaking News
Home / ਹਫ਼ਤਾਵਾਰੀ ਫੇਰੀ / ਸੰਨੀ ਦਿਓਲ ਨੇ ਸਿਆਸਤ ਤੋਂ ਕੀਤੀ ਤੌਬਾ

ਸੰਨੀ ਦਿਓਲ ਨੇ ਸਿਆਸਤ ਤੋਂ ਕੀਤੀ ਤੌਬਾ

ਕਿਹਾ : ਭਾਜਪਾ ਟਿਕਟ ਦੇਣ ਵੀ ਆਵੇ ਤਾਂ ਵੀ ਨਹੀਂ ਲੜਾਂਗਾ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਹੁਣ ਸਿਆਸਤ ਤੋਂ ਤੌਬਾ ਕਰ ਦਿੱਤੀ ਹੈ। ਇਸਦੇ ਚੱਲਦਿਆਂ ਸੰਨੀ ਦਿਓਲ ਨੇ ਕਿਹਾ ਹੈ ਕਿ ਜੇਕਰ ਭਾਜਪਾ ਟਿਕਟ ਦੇਣ ਵੀ ਆਵੇ ਤਾਂ ਵੀ ਚੋਣ ਨਹੀਂ ਲੜਾਂਗਾ। ਧਿਆਨ ਰਹੇ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਦੀ ਚੋਣ ਜਿੱਤੇ ਸਨ। ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ ਅਤੇ ਇਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਕਿਹਾ ਕਿ ਰਾਜਨੀਤੀ ਵਿਚ ਮਨ ਨਹੀਂ ਲੱਗਦਾ ਅਤੇ ਹੁਣ ਅੱਗੇ ਚੋਣਾਂ ਨਹੀਂ ਲੜਾਂਗਾ। ਸੰਨੀ ਦਿਓਲ ਨੇ ਕਿਹਾ ਕਿ ਐਕਟਿੰਗ ਦੀ ਦੁਨੀਆ ਵਿਚ ਮੇਰਾ ਜੋ ਦਿਲ ਕਰੇ, ਉਹ ਮੈਂ ਕਰ ਸਕਦਾ ਹਾਂ, ਪਰ ਰਾਜਨੀਤੀ ਵਿਚ ਜੇਕਰ ਕੋਈ ਵਾਅਦਾ ਕਰਾਂ ਅਤੇ ਉਸ ਨੂੰ ਨਾ ਪੂਰਾ ਸਕਾਂ ਤਾਂ ਮੈਨੂੰ ਉਹ ਬਰਦਾਸ਼ਤ ਨਹੀਂ ਹੁੰਦਾ। ਇਸ ਤੋਂ ਸਾਫ ਹੋ ਗਿਆ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਸੀਟ ਤੋਂ ਭਾਜਪਾ ਆਪਣਾ ਨਵਾਂ ਉਮੀਦਵਾਰ ਉਤਾਰੇਗੀ। ਸੰਨੀ ਦਿਓਲ ਦੇ ਖਿਲਾਫ ਗੁਰਦਾਸਪੁਰ ਵਿਚ ਕਾਫੀ ਨਰਾਜ਼ਗੀ ਹੈ ਅਤੇ ਕਈ ਵਾਰ ਸੰਨੀ ਦਿਓਲ ਦੇ ਖਿਲਾਫ ਗੁਰਦਾਸੁਪਰ ਵਿਚ ਗੁੰਮਸ਼ੁਦਗੀ ਦੇ ਪੋਸਟਰ ਵੀ ਲੱਗ ਚੁੱਕੇ ਹਨ।
ਉਧਰ ਦੂਜੇ ਪਾਸੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨਿਲਾਮੀ ਦਾ ਨੋਟਿਸ ਬੈਂਕ ਆਫ ਬੜੌਦਾ ਨੇ ਵਾਪਸ ਲੈ ਲਿਆ ਹੈ। ਬੈਂਕ ਨੇ ਪਿਛਲੇ ਦਿਨੀਂ ਇਕ ਕੋਰੀਜੰਡਮ ਜਾਰੀ ਕਰਕੇ ਕਿਹਾ ਹੈ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾ ਰਿਹਾ ਹੈ। ਬੈਂਕ ਨੇ 24 ਘੰਟਿਆਂ ਦੇ ਅੰਦਰ ਆਪਣੇ ਫੈਸਲੇ ਨੂੰ ਬਦਲਦੇ ਹੋਏ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ‘ਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਪੁੱਛਿਆ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆ ਗਏ? ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪਬਲਿਸ਼ ਹੋਏ ਨੋਟਿਸ ਦੇ ਮੁਤਾਬਕ ਸੰਨੀ ਦਿਓਲ ਨੇ 56 ਕਰੋੜ ਰੁਪਏ ਕਰਜ਼ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਵਾਪਸ ਨਹੀਂ ਕੀਤਾ। ਕਰਜ਼ਾ ਨਾ ਦੇਣ ‘ਤੇ 25 ਸਤੰਬਰ ਨੂੰ ਬੰਗਲੇ ਦੀ ਨਿਨਾਮੀ ਦੀ ਤਰੀਕ ਵੀ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬੈਂਕ ਨੇ ਸੰਨੀ ਦਿਓਲ ਦੇ ਕਰਜ਼ ਰਿਕਵਰੀ ਦੇ ਨੋਟਿਸ ਦਾ ਇਸ਼ਤਿਹਾਰ ਵੀ ਛਪਵਾਇਆ ਸੀ। ਇਸ ਵਿਚ ਸੰਨੀ ਦਿਓਲ ਦੇ ਗਾਰੰਟਰ ਦੇ ਤੌਰ ‘ਤੇ ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਵੀ ਨਾਮ ਲਿਖਿਆ ਗਿਆ ਸੀ।

 

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …