1.3 C
Toronto
Wednesday, January 7, 2026
spot_img
Homeਕੈਨੇਡਾਟੋਰਾਂਟੋ ਵਿੱਚ ਨਵਾਂ ਰੇਡੀਓ ਪ੍ਰੋਗਰਾਮ 'ਰੇਡੀਓ ਹਲਚਲ' ਹੋਇਆ ਸ਼ੁਰੂ

ਟੋਰਾਂਟੋ ਵਿੱਚ ਨਵਾਂ ਰੇਡੀਓ ਪ੍ਰੋਗਰਾਮ ‘ਰੇਡੀਓ ਹਲਚਲ’ ਹੋਇਆ ਸ਼ੁਰੂ

ਟੋਰਾਂਟੋ/ਹਰਜੀਤ ਬਾਜਵਾ  : ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਦਾ ਰੇਡੀਓ ਹੋਸਟਿੰਗ ਦਾ ਤਜ਼ਰਬਾ ਰੱਖਣ ਵਾਲੇ ਸੰਦੀਪ ਭੱਟੀ ਨੇ ਕਾਮਯਾਬੀ ਵੱਲ ਹੋਰ ਪੁਲਾਂਘ ਪੁੱਟਦਿਆਂ 100.7 ਐਫ.ਐਮ ਰੇਡੀਓ ਚੈਨਲ ਤੇ ਆਪਣਾ ਪ੍ਰੋਗ੍ਰਾਮ ‘ਹਲਚਲ ਰੇਡੀਓ’ ਦੇ ਨਾਮ ਨਾਲ ਸ਼ੁਰੂ ਕਰ ਲਿਆ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਫਿਲੌਰ ਨੇੜਲੇ ਪਿੰਡ ਦਿਆਲਪੁਰਾ ਦੇ ਜੰਮਪਲ ਸੰਦੀਪ ਭੱਟੀ ਪਿਛਲੇ ਦੋ ਢਾਈ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰਕ ਸਰਗਰਮੀਆਂ ਨਾਲ ਜੁੜੇ ਹੋਏ ਹਨ ਜਿਹਨਾਂ ਨੇ ਕੈਨੇਡਾ ਵਿੱਚ ਆ ਕੇ ਭੰਗੜੇ ਅਤੇ ਗਿੱਧੇ ਦੀ ਅਕੈਡਮੀ ਖੋਲ ਕੇ ਕਾਫੀ ਦੇਰ ਸਿਖਿਆਰਥੀਆਂ ਨੂੰ ਭੰਗੜਾ ਗਿੱਧਾ ਵੀ ਸਿਖਾਇਆ ਤੇ ਫਿਰ ਰੇਡੀਓ ਹੋਸਟਿੰਗ ਵਾਲੇ ਪਾਸੇ ਆ ਕੇ ਵੀ ਆਪਣਾ ਚੰਗਾ ਨਾਂਮ ਬਣਾਇਆ।
ਸੰਦੀਪ ਭੱਟੀ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੇ ਇਸ ਪ੍ਰੋਗ੍ਰਾਮ ਜੋ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸਾਢੇ ਅੱਠ ਵਜੇ ਤੋਂ ਲੈ ਕੇ ਸਾਢੇ ਨੌਂ ਵਜੇ ਤੱਕ ਰੋਜ਼ਾਨਾ ਇੱਕ ਘੰਟਾ ਪ੍ਰਸਾਰਿਤ ਹੋਇਆ ਕਰੇਗਾ ਵਿੱਚ ਮਨੋਰੰਜਨ ਤੋਂ ਇਲਾਵਾ ਦੇਸ-ਵਿਦੇਸ਼ ਦੀਆਂ ਖਬਰਾਂ, ਸਮਾਜਿਕ ਵਿਸ਼ਿਆਂ ਅਤੇ ਵੱਖ-ਵੱਖ ਮੁੱਦਿਆਂ ਤੇ’ ਵਿਚਾਰ ਚਰਚਾ ਨੂੰ ਹਮੇਸ਼ਾ ਪਹਿਲ ਦਿੱਤੀ ਜਾਇਆ ਕਰੇਗੀ।

RELATED ARTICLES
POPULAR POSTS