ਬਰੈਂਪਟਨ/ਹਰਜੀਤ ਬੇਦੀ : ਪਿੰਡ ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਗੁਰਦੁਆਰਾ ਜੋਤ ਪਰਕਾਸ਼, 135 ਸਨਪੈਕ ਬੁਲੇਵਾਡ ਬਰੈਂਪਟਨ ਵਿਖੇ 26 ਅਗਸਤ ਦਿਨ ਸ਼ੁੱਕਰਵਾਰ 11:00 ਵਜੇ ਆਖੰਡ ਪਾਠ ਆਰੰਭ ਹੋਣਗੇ। ਭੋਗ 28 ਅਗਸਤ ਦਿਨ ਐਤਵਾਰ 10:30 ਵਜੇ ਪਾਏ ਜਾਣਗੇ। ਭੋਗ ਉਪਰੰਤ 12:15 ਵਜੇ ਤੱਕ ਕੀਰਤਨ ਹੋਵੇਗਾ। ਉਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤੇਗਾ।
ਪ੍ਰਬੰਧਕਾਂ ਵਲੋਂ ਟੋਰਾਂਟੋ ਏਰੀਏ ਵਿੱਚ ਰਹਿ ਰਹੇ ਪਿੰਡ ਘਵੱਦੀ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਅਜਿਹੇ ਸਮਾਗਮ ਰੁਝੇਵਿਆਂ ਭਰੀ ਜਿੰਦਗੀ ਵਿੱਚ ਆਸਥਾ-ਪੂਰਤੀ ਅਤੇ ਇੱਕ ਦੂਜੇ ਨੂੰ ਮਿਲ ਕੇ ਸਮਾਜਿਕ ਮੇਲ ਜੋਲ ਦਾ ਵਧੀਆ ਸਬੱਬ ਬਣਦੇ ਹਨ। ਵਧੇਰੇ ਜਾਣਕਾਰੀ ਲਈ ਨਿਰਮਲ ਸਿੰਘ ਬਾਂਸਲ 905-564-6993, ਪ੍ਰਲਾਹਦ ਸਿੰਘ ਗਿੱਲ 905-915-2566, ਜੋਗਿੰਦਰ ਸਿੰਘ ਗਿੱਲ ਪਟਨੇ ਵਾਲੇ 905-230-0741 ਜਾਂ ਗੁਰਨਾਮ ਸਿੰਘ ਗਿੱਲ 416-908-1300 ਨਾਲ ਸੰਪਰਕ ਕੀਤਾ ਜਾ ਸਕਦਾ ਹੈ।