Breaking News
Home / ਕੈਨੇਡਾ / ਭਾਰਤ ਦੇ ਕੌਂਸਲੇਟ ਜਨਰਲ ਦਾ ਕੈਂਪ ਤਿੰਨ ਨਵੰਬਰ ਤੋਂ ਸ਼ੁਰੂ

ਭਾਰਤ ਦੇ ਕੌਂਸਲੇਟ ਜਨਰਲ ਦਾ ਕੈਂਪ ਤਿੰਨ ਨਵੰਬਰ ਤੋਂ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਵੱਲੋਂ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਅਤੇ ਸਫਾਰਤੀ ਮੁੱਦਿਆਂ ‘ਤੇ ਆਮ ਸਲਾਹ ਦੇਣ ਲਈ ਨਵੰਬਰ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 3 ਤੋਂ 18 ਨਵੰਬਰ ਤੱਕ ਲਗਾਇਆ ਜਾਣ ਵਾਲਾ ਕੈਂਪ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਇਸ ਤਹਿਤ 3 ਨਵੰਬਰ ਨੂੰ ਹਿੰਦੂ ਸਭਾ ਮੰਦਿਰ, ਬਰੈਂਪਟਨ, 4 ਨਵੰਬਰ ਨੂੰ ਗੁਰਦੁਆਰਾ ਸਾਹਿਬ, ਪੀਟਰਸਬਰਗ, 10 ਨਵੰਬਰ ਨੂੰ ਸਿੱਖ ਹੈਰੀਟੇਜ ਸੈਂਟਰ, ਬਰੈਂਪਟਨ, 11 ਨਵੰਬਰ ਨੂੰ ਹਿੰਦੂ ਹੈਰੀਟੇਜ ਸੈਂਟਰ, ਓਂਟਾਰੀਓ, 17 ਨਵੰਬਰ ਨੂੰ ਸਨਾਤਨ ਮੰਦਿਰ ਕਲਚਰਲ ਸੈਂਟਰ, ਓਂਟਾਰੀਓ ਅਤੇ 18 ਨਵੰਬਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ, ਮੈਨੀਟੋਬਾ ਵਿਖੇ ਲਗਾਇਆ ਜਾਏਗਾ। ਇਸ ਦੌਰਾਨ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਏਗੀ।
ਸਾਰੇ ਬਿਨੈਕਾਰ ਫਾਰਮ ਭਰ ਕੇ ਲਿਆਉਣ ਅਤੇ ਭਾਰਤੀ/ਕੈਨੇਡੀਆਈ ਅਧਿਕਾਰੀਆਂ ਵੱਲੋਂ ਜਾਰੀ ਪਛਾਣ ਪੱਤਰ (ਪਾਸਪੋਰਟ, ਡਰਾਈਵਿੰਗ ਲਾਇਸੈਂਸ ਆਦਿ) ਲੈ ਕੇ ਆਉਣ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ [email protected].ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …