ਬਜਟ-2019 ਵਿਚ ਹਰੇਕ ਨੂੰ ਸਫ਼ਲ ਹੋਣ ਲਈ ਵਧੀਆ ਮੌਕਾ ਦਿੱਤਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਜਟ 2019 ਵਿਚ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਦੇ ਵਧ ਰਹੇ ਅਰਥਚਾਰੇ ਦਾ ਲਾਭ ਸਾਰੇ ਕੈਨੇਡਾ-ਵਾਸੀਆਂ ਨੂੰ ਮਹਿਸੂਸ ਹੋਵੇ। ਇਸ ਦਾ ਭਾਵ ਹੈ ਕਿ ਉਨ੍ਹਾਂ ਨੂੰ ਯਥਾਯੋਗ ਘਰ ਮਿਲਣ, ਚੰਗੀਆਂ ਨੌਕਰੀਆਂ ਪ੍ਰਾਪਤ ਹੋਣ, ਉਹ ਪੂਰਨ ਭਰੋਸੇ ਨਾਲ ਸੇਵਾ-ਮੁਕਤ ਹੋਣ ਅਤੇ ਉਨ੍ਹਾਂ ਨੂੰ ਪ੍ਰੈਸਕ੍ਰਿਪਸ਼ਨ ਵਾਲੀਆਂ ਦਵਾਈਆਂ ਸਸਤੀਆਂ ਤੇ ਆਸਾਨੀ ਨਾਲ ਮਿਲਣ। ਬਜਟ-2019 ਵਿਚ ਅਸੀਂ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖ ਰਹੇ ਹਾਂ ਅਤੇ ਇਸ ਦੇ ਲਾਗੂ ਹੋਣ ਨਾਲ ਪ੍ਰੈੱਸਕ੍ਰਿਪਸ਼ਨ ਵਾਲੀਆਂ ਦਵਾਈਆਂ ਆਮ ਲੋਕਾਂ ਦੀ ਪਹੁੰਚ ਵਿਚ ਹੋ ਜਾਣਗੀਆਂ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦੱਸਿਆ, ”ਕਿਸੇ ਵੀ ਕੈਨੇਡਾ-ਵਾਸੀ ਨੂੰ ਹੁਣ ਪ੍ਰੈਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਤੇ ਖਾਣੇ ਦੇ ਟੇਬਲ ਦੀਆਂ ਵਸਤਾਂ ਵਿਚੋਂ ਚੋਣ ਕਰਨ ਬਾਰੇ ਨਹੀਂ ਸੋਚਣਾ ਪਵੇਗਾ। ਸਾਨੂੰ ਆਪਣੇ ਹੈੱਲਥ ਸਿਸਟਮ ‘ਤੇ ਪੂਰਾ ਮਾਣ ਹਾਸਲ ਹੈ ਪਰ ਫਿਰ ਵੀ ਕਈਆਂ ਲੋਕਾਂ ਨੂੰ ਅਜੇ ਵੀ ਅਜਿਹਾ ਮੁਸ਼ਕਲ ਫ਼ੈਸਲਾ ਲੈਣਾ ਪੈਂਦਾ ਹੈ।”
ਬਜਟ-2019 ਨਾਲ ਫ਼ੈੱਡਰਲ ਸਰਕਾਰ ਕੈਨੇਡਾ ਦੇ ਸੀਨੀਅਰਜ਼ ਦੇ ਜੀਵਨ ਨੂੰ ਸੁਖਾਲਾ, ਯਥਾਯੋਗ ਤੇ ਮਹੱਤਵਪੂਰਨ ਬਨਾਉਣ ਜਾ ਰਹੀ ਹੈ। ਉਨ੍ਹਾਂ ਵਿੱਚੋਂ ਜਿਹੜੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੱਖ-ਵੱਖ ਕਮਿਊਨਿਟੀਆਂ ਵਿਚ ਵਿਚਰ ਕੇ ਚੁਸਤ-ਦਰੁੱਸਤ ਜੀਵਨ ਬਤੀਤ ਕਰਨਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰ ਰਹੀ ਹੈ। ਅਲਬੱਤਾ, ਜੀਵਨ-ਭਰ ਦੀ ਸਖ਼ਤ ਮਿਹਨਤ ਤੋਂ ਬਾਅਦ ਹਰੇਕ ਕੈਨੇਡੀਅਨ ਦਾ ਵਿੱਤੀ ਮਾਮਲਿਆਂ ਪੱਖੋਂ ਚਿੰਤਾ-ਮੁਕਤ ਰਿਟਾਇਰਮੈਂਟ ਹੋਣ ਦਾ ਹੱਕ ਬਣਦਾ ਹੈ।
ਸਾਲ 2015 ਤੋਂ ਸਰਕਾਰ ਨੇ ਪੋਸਟ ਸੈਕੰਡਰੀ ਸਿੱਖਿਆ ਤੇ ਟ੍ਰੇਨਿੰਗ ਨੂੰ ਯਥਾਯੋਗ ਅਤੇ ਪਹੁੰਚ ਵਾਲੀ ਬਨਾਉਣ ਲਈ ਕਈ ਕਦਮ ਚੁੱਕੇ ਹਨ ਜਿਨ੍ਹਾਂ ਵਿਚ ਇਹ ਯਕੀਨੀ ਬਨਾਉਣਾ ਸ਼ਾਮਲ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਕੈਨੇਡਾ ਸਟੂਡੈਂਟ ਲੋਨ ਨੂੰ ਓਨਾ ਚਿਰ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੈ ਜਿੰਨਾ ਚਿਰ ਉਸ ਨੂੰ 25,000 ਡਾਲਰ ਸਲਾਨਾ ਵਾਲੀ ਨੌਕਰੀ ਨਹੀਂ ਮਿਲ ਜਾਂਦੀ। ਬੱਜਟ-2019 ਵਿਚ ਨੌਜਵਾਨ ਕੈਨੇਡੀਅਨ ਘੱਟ ਵਿਆਜ ਦਰ ‘ਤੇ ਸਟੂਡੈਂਟ ਲੋਨ ਲੈ ਸਕਣਗੇ ਅਤੇ ਉਨ੍ਹਾਂ ਨੂੰ ਸਬੰਧਿਤ ਵਿਦਿਅਕ-ਅਦਾਰੇ ਵਿੱਚੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਛੇ ਮਹੀਨੇ ਤੱਕ ਸਟੂਡੈਂਟ ਲੋਨ ਉੱਪਰ ਕੋਈ ਵਿਆਜ਼ ਨਹੀਂ ਦੇਣਾ ਪਵੇਗਾ।
ਇਸ ਦੇ ਨਾਲ ਹੀ ਪਹਿਲੀ ਵਾਰ ਘਰ ਖਰੀਦਣ ਵਾਲੇ ਖ਼ਰੀਦਦਾਰ ਨੂੰ ਇਸ ਮੰਤਵ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਨਾਲ ਉਸ ਦੀ ਮਹੀਨਾਵਾਰ ਮੌਰਟਗੇਜ ਦੀ ਕਿਸ਼ਤ ਘੱਟ ਹੋਣ ਨਾਲ ਉਸ ਨੂੰ ਲਾਭ ਹੋਵੇਗਾ। ਸ਼ੇਅਰਡ ਇਕੁਇਟੀ ਮੌਰਟਗੇਜ ਨਾਲ ਉਸ ਨੂੰ ਘਰ ਖ਼ੀਦਣ ਵਿਚ 5% ਤੋਂ 10% ਤੱਕ ਫ਼ਾਇਦਾ ਹੋਵੇਗਾ। ਬਰੈਂਪਟਨ ਤੇ ਪੀਲ ਰੀਜਨ ਵਿਚ ਲੋਕਾਂ ਨੂੰ ਸਥਾਨਕ ਮਿਊਂਸਪੈਲਟੀਆਂ ਰਾਹੀਂ ਉੱਪਰੋਂ ਲੈ ਕੇ ਹੇਠਾਂ ਤੱਕ ਇਨਫ਼ਰਾਸਟਰੱਕਰ ਨੂੰ ਸੁਧਾਰਨ ਲਈ ਲੋੜੀਂਦੀ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਬੱਜਟ-2019 ਵਿਚ ਇਨਫ਼ਰਾਸਟਰੱਕਚਰ ਨੂੰ ਮੁੱਖ ਰੱਖਦਿਆਂ ਹੋਇਆਂ ਫ਼ੈੱਡਰਲ ਫ਼ੰਡ ਵਿੱਚੋਂ ਇਨ੍ਹਾਂ ਮਿਊਂਸਪੈਲਟੀਆਂ ਨੂੰ ਮਿਲਣ ਵਾਲੀ ਰਾਸ਼ੀ ਦੁੱਗਣੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਇਹ ਬੱਜਟ-2019 ਹਰੇਕ ਕੈਨੇਡੀਅਨ ਦੀ ਸਫ਼ਲਤਾ ਲਈ ਕੰਮ ਕਰਨ ਵਾਲਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …