Breaking News
Home / ਕੈਨੇਡਾ / ਬਰੈਂਪਟਨ ‘ਚ ਛੁਰੇਬਾਜ਼ੀ ਦੇ ਦੋਸ਼ੀਆਂ ਦੀ ਭਾਲ

ਬਰੈਂਪਟਨ ‘ਚ ਛੁਰੇਬਾਜ਼ੀ ਦੇ ਦੋਸ਼ੀਆਂ ਦੀ ਭਾਲ

ਬਰੈਂਪਟਨ : ਬੁੱਧਵਾਰ ਨੂੰ ਕੈਨੇਡੀ ਰੋਡ ਸਾਊਥ ਅਤੇ ਸਟੀਲਸ ਐਵੀਨਿਊ ਈਸਟ ‘ਤੇ ਦੇਰ ਰਾਤ ਕਰੀਬ 1 ਵਜੇ ਹੋਈ ਇਕ ਛੁਰੇਬਾਜ਼ੀ ਦੀ ਘਟਨਾ ‘ਚ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਮਾਮਲੇ ‘ਚ ਆਮ ਲੋਕਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਬਰੈਂਪਟਨ ਸ਼ਹਿਰ ਦੇ ਇਸ ਹਿੱਸੇ ‘ਚ ਹੋਈ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਡਰ ਦਾ ਮਾਹੌਲ ਹੈ ਅਤੇ ਪੁਲਿਸ ਜਲਦੀ ਹੀ ਚਾਰ ਹਮਲਾਵਰਾਂ ਨੂੰ ਫੜਨਾ ਚਾਹੁੰਦੀ ਹੈ। ਇਸ ਮਾਮਲੇ ‘ਚ ਇਕ 18 ਸਾਲਾ ਨੌਜਵਾਨ ਨੂੰ ਛੁਰਾ ਮਾਰਿਆ ਗਿਆ ਹੈ। ਨੌਜਵਾਨ ਨੂੰ ਇਲਾਜ ਲਈ ਟਰਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਬਰੈਂਪਟਨ ਵਾਸੀ ਹੀ ਹੈ। ਉਸ ਦੀ ਜਾਨ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ‘ਚ ਜਿਨ੍ਹਾਂ ਚਾਰ ਲੋਕਾਂ ਦੀ ਭਾਲ ਕਰ ਰਹੀ ਹੈ, ਉਹ ਚਾਰੇ ਬਲੈਕ ਹਨ ਅਤੇ ਇਕ ਦਾ ਕੱਦ ਛੇ ਫੁੱਟ ਦੱਸਿਆ ਜਾ ਰਿਹਾ ਹੈ। ਉਸ ਨੇ ਇਕ ਗੂੜ੍ਹੇ ਰੰਗ ਦੀ ਹੁੱਡੀ ਪਹਿਨੀ ਹੋਈ ਸੀ। ਪੁਲਿਸ ਨੂੰ ਆਸ ਹੈ ਕਿ ਆਮ ਲੋਕਾਂ ਵਿਚੋਂ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਤਾਂ ਦੇਖਿਆ ਹੋਵੇਗਾ। ਪੁਲਿਸ ਨੇ ਕੋਈ ਵੀ ਜਾਣਕਾਰੀ ਹੋਣ ‘ਤੇ 905 453 2121 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਲੋਕ ਪੀਲ ਕ੍ਰਾਈਮਸਟਾਪਰਸ.ਸੀਏ ‘ਤੇ ਵੀ ਜਾਣਕਾਰੀ ਦੇ ਸਕਦੇ ਹਨ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …