1.5 C
Toronto
Saturday, May 2, 2026
spot_img
Homeਕੈਨੇਡਾਪਿੰਡ ਚਨਾਰਥਲ ਕਲਾਂ ਦੀ ਪਿਕਨਿਕ 20 ਅਗਸਤ ਨੂੰ

ਪਿੰਡ ਚਨਾਰਥਲ ਕਲਾਂ ਦੀ ਪਿਕਨਿਕ 20 ਅਗਸਤ ਨੂੰ

ਬਰੈਂਪਟਨ : ਚਨਾਰਥਲ ਕਲਾਂ ਜੋ ਕਿ ਜ਼ਿਲਾ ਫਤਿਹਗੜ ਸਾਹਿਬ (ਪੰਜਾਬ) ਦਾ ਸਭ ਤੋਂ ਵੱਡਾ ਪਿੰਡ ਹੈ, ਹਰੇਕ ਸਾਲ ਦੀ ਤਰਾਂ ਇਸ ਦੀ ਸਲਾਨਾ ਪਿਕਨਿਕ ਮਿਤੀ ਅਗਸਤ 20, 2017 ਦਿਨ ਐਤਵਾਰ ਨੂੰ 19245 ਏਅਰਪੋਰਟ ਰੋਡ, ਗਲੇਨ ਹੇਫੀ ਕੰਜ਼ਰਵੇਸ਼ਨ ਏਰੀਆ ਵਿਖੇ ਹੋਣ ਜਾ ਰਹੀ ਹੈ। ਪਿਕਨਿਕ ਵਿੱਚ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਦੇ ਮਨੋਰੰਜਨ ਦਾ ਭਰਪੂਰ ਇੰਤਜਾਮ ਕੀਤਾ ਗਿਆ ਹੈ ਉੱਥੇ ਬੀਬੀਆਂ ਲਈ ਗਿੱਧਾ, ਭੰਗੜਾ, ਸਪੂਨ ਰੇਸ ਅਤੇ ਮਿਊਜ਼ਿਕਲ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ। ਮੌਕੇ ਉਪਰ ਹੀ ਗਰਮ ਗਰਮ ਜਲੇਬੀਆਂ, ਪਕੌੜੇ ਅਤੇ ਖਾਣ ਪੀਣ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਹੈ। ਪਿੰਡ ਵਾਸੀਆਂ ਅਤੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿਕਨਿਕ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਤਾਂ ਕਿ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਸਕੇ। ਵਧੇਰੀ ਜਾਣਕਾਰੀ ਲੈਣ ਲਈ ਹਰਦੀਪ ਟਿਵਾਣਾ ਨੂੰ 416-500-1799 ਅਤੇ ਅਵਤਾਰ ਟਿਵਾਣਾ ਨੂੰ 416-802-5866 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS