4.9 C
Toronto
Sunday, October 26, 2025
spot_img
Homeਕੈਨੇਡਾਪੈਨਾਹਿਲ ਸੀਨੀਅਰਜ਼ ਕਲੱਬ ਨੇ ਮਿਡਲੈਂਡ ਦਾ ਟੂਰ ਲਾਇਆ

ਪੈਨਾਹਿਲ ਸੀਨੀਅਰਜ਼ ਕਲੱਬ ਨੇ ਮਿਡਲੈਂਡ ਦਾ ਟੂਰ ਲਾਇਆ

ਫਾਦਰਟੌਬਨ ਸੀਨੀਅਰਜ਼ ਕਲੱਬ ਸਹਿਯੋਗੀ ਬਣੀ
ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ ਪੈਨਾਹਿਲ ਸੀਨੀਅਰਜ਼ ਕਲੱਬ ਨੇ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਅਗੁਵਾਈ ਵਿੱਚ ਮਿਡਲੈਂਡ ਦਾ ਟੂਰ ਲਾਇਆ। ਇਸ ਟੂਰ ਵੱਚ ਫਾਦਰਟੌਬਨ ਸੀਨਿਅਰਜ਼ ਕਲੱਬ ਨੇ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ਪੈਨਾਹਿਲ ਕਲੱਬ ਦਾ ਸਾਥ ਕੀਤਾ। ਦੋ ਬੱਸਾਂ ਵਿੱਚ ਸਵਾਰ ਹੋ ਕੇ ਪੁਰਸ਼ ਅਤੇ ਬੀਬੀਆਂ ਸਵੇਰੇ ਅੱਠ ਵਜੇ ਆਪਣੀ ਮੰਜ਼ਿਲ ਵੱਲ ਚੱਲ ਪਏ। ਉਸ ਦਿਨ ਅਕਾਸ਼ ‘ਤੇ ਬੱਦਲ ਛਾਏ ਹੋਏ ਸਨ। ઠਰਸਤੇ ਵਿੱਚ ਖੇਤਾਂ ਦੀਆਂ ਫਸਲਾਂ ਅਤੇ ਰੁੱਖਾਂ ਦੀ ਹਰਿਆਲੀ ਦਾ ਅਨੰਦ ਮਾਣਦੇ ਹੋਏ ਮਿਡਲੈਂਡ ਵੱਲ ਨੂੰ ਜਾ ਰਹੇ ਸਾਂ। ਅਚਾਨਕ ਨਿੱਕੀ-ਨਿੱਕੀ ਕਣੀ ਨੇ ਮੌਸਮ ਹੋਰ ਖੁਸ਼ਗਵਾਰ ਬਣਾ ਦਿੱਤਾ। ਲੱਗ ਪੱਗ ਡੇਢ ਘੰਟੇ ਦੇ ਸੁਹਾਵਣੇ ਸਫਰ ਪਿੱਛੋਂ 171 ਕਿੰਗ ਸਟਰੀਟ ਮਿਡਲੈਂਡ ਪਹੁੰਚ ਗਏ। ਦੋਹਾਂ ਬੱਸਾਂ ਵਿੱਚ 97 ਮੈਂਬਰ ਸਨ ਬੁਕਿੰਗ ਪਹਿਲਾਂ ਕਰੀ ਹੋਈ ਸੀ। ਜਾ ਕੇ ਪਾਸ ਲੈ ਲਏ। ਠੀਕ 11-00 ਵਜੇ ਬੋਟ ਵਿੱਚ ਸਵਾਰ ਹੋ ਗਏ। ਸਾਡੇ ਨਾਲ ਬੋਟ ਵਿੱਚ ਹੋਰ ਵੱਖ-ਵੱਖ ਕਮਿਊਨਿਟੀ ਦੇ ਲੋਕ ਵੀ ਸਨ। ਅਨੇਕਤਾ ਵਿੱਚ ਏਕਤਾ ਸਮਾਈ ਹੋਈ ਸੀ। ਕੁੱਝ ਮੈਂਬਰ ਫਸਟ ਫਲੋਰ ‘ਤੇ ਬੈਠ ਗਏ ਪਰੰਤੂ ਬਹੁਤੇ ਖੁੱਲ੍ਹੀ ਹਵਾ ਵਿੱਚ ਉਪਰਲੀ ਛੱਤ ‘ਤੇ ਬੈਠ ਗਏ ਅਤੇ ਖੂਬ ਹੱਸਦੇ ਖੇਡਦੇ ਰਹੇ। ਹਰਚੰਦ ਸਿੰਘ ਬਾਸੀ ਨੇ ਮੈਂਬਰਾਂ ਦੁਆਰਾ ਲਿਆਂਦੀਆਂ ਖਾਣ ਵਾਲੀਆਂ ਨਿੱਕੀਆਂ- ਨਿੱਕੀਆਂ ਵਸਤਾਂ ਵਾਰੀ-ਵਾਰੀ ਬਿਨਾ ਭੇਦ-ਭਾਵ ਦੇ ਸੱਭ ਨੂੰ ਵੰਡੀਆਂ। ਇਸ ਨਾਲ ਸੱਭ ਦਾ ਓਪਰਾਪਣ ਦੂਰ ਹੋ ਗਿਆ। ਸੱਭ ਘੁਲ ਮਿਲ ਗਏ। ਕੁੱਝ ਮੈਂਬਰਾਂ ਨੇ ਗੀਤ ਕਵਿਤਾਵਾਂ ਸੁਣਾਈਆਂ। ਬੋਟ ਪਾਣੀ ਉਪਰ ਤੈਰਦੀ ਲੇਕ ਵਿੱਚ ਦੂਰ ਤੱਕ ਗੇੜਾ ਲੁਆਉਂਦੀ ਰਹੀ। ਮੈਂਬਰ ਆਪੋ ਆਪਣੀਆਂ ਫੋਟੋ ਖਿਚਦੇ ਰਹੇ। ਕਈ ਮੈਂਬਰਾਂ ਨੇ ਡਰਾਈਵਰ ਦੇ ਕੈਬਨ ਵਿੱਚ ਖੜ੍ਹ ਕੇ ਫੋਟੋ ਖਿਚਵਾਈ। ਕਦੀ-ਕਦੀ ਵਿੱਚ ਮੀਂਹ ਆ ਗਿਆ ਤਾਂ ਸੱਭ ਲੋਕ ਇੱਕ ਵਾਰ ਥੱਲੇ ਆ ਗਏ। ਮੀਂਹ ਹਟਦੇ ਸਾਰ ਹੀ ਫਿਰ ਉਪਰ ਚਲੇ ਗਏ। ਇਸ ਤਰ੍ਹਾਂ ਢਾਈ ਘੰਟੇ ਦੇ ਸਫਰ ਪਿੱਛੋ ਵਾਪਸ ਆ ਗਏ। ਉਸ ਸਮੇ ਤੱਕ ਖੂਬ ਭੁੱਖ ਲੱਗ ਗਈ ਸੀ। ਸੱਭ ਨੇ ਆਪਣੇ ਨਾਲ ਲਿਆਂਦਾ ਭੋਜਨ ਇੱਕ ਦੂਜੇ ਨਾਲ ਸਾਂਝਾ ਕਰਕੇ ਖਾਧਾ। ਇਸ ਪਿੱਛੋਂ ਪੈਨਾਹਿਲ ਕਲੱਬ ਦੇ ਮੈਂਬਰ ਸਵਾਰ ਹੋ ਕੇ ਵਸਾਗਾ ਬੀਚ ਵੱਲ ਚੱਲ ਪਏ। ਬੀਚ ‘ਤੇ ਪਹੁੰਚਦਿਆਂ ਹੀ ਬਾਰਸ਼ ਫਿਰ ਸ਼ੁਰੂ ਹੋ ਗਈ। ਉਥੇ ਕੌਫੀ ਆਦਿ ਪੀ ਕੇ ਘਰਾਂ ਵੱਲ ਚਾਲੇ ਪਾ ਦਿਤੇ। ਸੱਭ ਮੈਂਬਰ ਖੁਸ਼ ਖੁਸ਼ ਪਰਧਾਨ ਜੰਗੀਰ ਸਿੰਘ ਸੈਭੀ ਅਤੇ ਪ੍ਰਬੰਧਕਾਂ ਬਲਦੇਵ ਕ੍ਰਿਸ਼ਨ, ਕੁਲਵੰਤ ਸਿੰਘ ਜੰਜੂਆ, ਹੰਸ ਰਾਜ, ਸੇਵਾ ਸਿੰਘ, ਜਗਤਾਰ ਸਿੰਘ, ਮੇਜਰ ਸਿੰਘ ਆਦਿ ਦਾ ਧੰਨਵਾਦ ਕਰਦੇ ਘਰਾਂ ਨੂੰ ਚਲੇ ਗਏ।

RELATED ARTICLES

ਗ਼ਜ਼ਲ

POPULAR POSTS