ਬਰੈਂਪਟਨ/ਬਿਊਰੋ ਨਿਊਜ਼
ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 75ਵੇਂ ਸ਼ਹੀਦੀ ਦਿਵਸ ਨੂੰ ਸਮੱਰਪਿਤ ਪ੍ਰੋਗਰਾਮ ਜੋ 27 ਮਾਰਚ 2016 ਦਿਨ ਐਤਵਾਰ ਨੂੰ ਦੁਪਿਹਰ 1:30 ਵਜੇ, ਬਰੈਂਪਟਨ ਦੇ ਪੀਅਰਸਨ ਥੀਏਟਰ, ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ, ਦਾ ਮੁੱਖ ਆਕਰਸ਼ਣ ਨਾਟਕ ‘ਰੋਟੀ ਵਾਇਆ ਲੰਡਨ’ ਹੋਵੇਗਾ। ਇਸ ਤੋਂ ਇਲਾਵਾ ਕੋਰੀਓਗਰਾਫ਼ੀ, ਗੀਤ ਸੰਗੀਤ ਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਦਰਸਾਉਂਦੇ ਸੰਖੇਪ ਵਿਚਾਰ, ਇਸ ਪ੍ਰੋਗਰਾਮ ਨੂੰ ਨਵੇਕਲਾ ਬਣਾਉਣਗੇ।
ਐਸੋਸੀਏਸ਼ਨ ਕਨੇਡਾ ਅਤੇ ਭਾਰਤ ਵਿਚ ਸਧਾਰਨ ਲੋਕਾਂ ਨੂੰ ਦਰਪੇਸ਼ ਮਸਲਿਆਂ ਨੂੰ ਵੱਖ ਵੱਖ ਸਮਾਗਮਾਂ ਵਿਚ ਵਿਚਾਰਦੀ ਰਹਿੰਦੀ ਹੈ ਅਤੇ ਇਨ੍ਹਾਂ ਦੇ ਸਹੀ ਹੱਲ ਦੀ ਗੱਲ ਵੀ ਸਰਕਾਰਾਂ ਅਤੇ ਲੋਕਾਂ ਤੱਕ ਪਹੁੰਚਾਉਂਦੀ ਰਹਿੰਦੀ ਹੈ। ਮੈਂਬਰਾਂ ਵਲੋਂ ਹਰ ਸਾਲ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿਚ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਹ ਪ੍ਰੋਗਰਾਮ ਇਸ ਗੱਲ ਦੀ ਯਾਦ ਵੀ ਤਾਜਾ ਕਰਵਾਉਂਦਾ ਹੈ, ਕਿ ਉਨ੍ਹਾਂ ਦਾ ਹਰ ਤਰ੍ਹਾਂ ਦੀ ਲੁੱਟ ਖਸੁੱਟ ਤੋਂ ਮੁਕਤ ਸਮਾਜ ਦਾ ਸੁਪਨਾ ਅਜੇ ਵੀ ਅਧੂਰਾ ਹੈ, ਜਿਸ ਲਈ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਜਦੋ ਜਹਿਦ ਨੂੰ ਅਗੇ ਲਿਜਾਣ ਲਈ ਉਦਮ ਜਾਰੀ ਰਖਣੇ, ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦੇਣ ਵਾਲੇ ਸਾਰੇ ਸਾਥੀਆਂ ਦਾ ਫਰਜ਼ ਹੈ। ‘ਰੋਟੀ ਵਾਇਆ ਲੰਡਨ’ ਨਾਟਕ ਜਾਣੇ ਪਹਿਚਾਣੇ ਲੇਖਕ ਓਂਕਾਰ ਪ੍ਰੀਤ ਦੀ, ਪ੍ਰਵਾਸੀ ਭਾਰਤੀ ਲੋਕਾਂ ਨਾਲ ਜੁੜੇ ਮਸਲਿਆਂ ਨਾਲ ਸਬੰਧਿਤ ਰਚਨਾ ਹੈ, ਜਿਸ ਦਾ ਨਾਟਕੀ ਰੂਪਾਂਤਰ, ਬਹੁਤ ਸਾਰੀਆਂ ਸਫ਼ਲ ਪੇਸ਼ਕਾਰੀਆਂ ਕਰ ਚੁੱਕੇ ਉੱਘੇ ਨਿਰਦੇਸ਼ਕ ਜਸਪਾਲ ਢਿਲੋਂ ਦੁਆਰਾ ਕੀਤਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਹਾਈ ਸਕੂਲ ਬਰੈਂਪਟਨ ਦੇ ਵਿਦਿਆਰਥੀ ਇਸ ਸਮੇਂ ਪੇਸ਼ ਕੀਤੀ ਜਾਣ ਵਾਲੀ ਕੋਰੀਓਗਰਾਫ਼ੀ ਦੀ ਤਿਆਰੀ ਵਿਚ ਜੁੱਟੇ ਹੋਏ ਹਨ। ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਇੰਨਕਲਾਬੀ ਗੀਤ ਸੰਗੀਤ ਵੀ ਹੋਵੇਗਾ।
ਪ੍ਰੋਗਰਾਮ ਦੀ ਟਿਕਟ ਸਿਰਫ 6 ਡਾਲਰ ਰੱਖੀ ਗਈ ਹੈ। ਟਿਕਟਾਂ ਲੈਣ ਲਈ ਜਾਂ ਹੋਰ ਜਾਣਕਾਰੀ ਲਈ, ਐਸੋਸੀਏਸ਼ਨ ਦੇ ਪ੍ਰਧਾਨ, ਸੁਰਿੰਦਰ ਸੰਧੂ (416 721 9671) ਜਾਂ ਸਕੱਤਰ, ਸੁਰਜੀਤ ਸਹੋਤਾ (416 704 0745) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ
‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …