Breaking News
Home / ਕੈਨੇਡਾ / ਬਰੈਂਪਟਨ ਦੇ ਡੇਅਰੀ ਮੇਡ ਪਾਰਕ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

ਬਰੈਂਪਟਨ ਦੇ ਡੇਅਰੀ ਮੇਡ ਪਾਰਕ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਡੇਅਰੀ ਮੇਡ ਪਾਰਕ ਵਿਚ ਲੰਘੀ 24 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ 400 ਤੋਂ ਵੱਧ ਵਿਅਕਤੀ ਸ਼ਾਮਲ ਹੋਏ ਅਤੇ ਲੌਰਡ ਕ੍ਰਿਸ਼ਨਾ ਦੀਆਂ ਅਸੀਸਾਂ ਲਈਆਂ। ਸਭ ਤੋਂ ਪਹਿਲਾਂ ਢਾਈ ਵਜੇ ਪਾਰਕ ਵਿਚ ਮੰਦਰ ਦੀ ਸਥਾਪਨਾ ਕਰਕੇ ਪੂਜਾ ਕੀਤੀ ਗਈ। ਉਸ ਤੋਂ ਬਾਅਦ ਇਕ ਪਾਸੇ ਸਨੈਕ ਅਤੇ ਚਾਹ ਦਾ ਲੰਗਰ ਲਾਇਆ ਗਿਆ, ਜਿਹੜਾ ਲਗਾਤਾਰ 5 ਵਜੇ ਤੱਕ ਚੱਲਦਾ ਰਿਹਾ। ਸਟੇਜ ਦੀ ਜ਼ਿੰਮੇਵਾਰੀ ਸੁਖਵਿੰਦਰਜੀਤ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਹਰ ਇਕ ਕਲਾਕਾਰ ਨੂੰ ਭਜਨ ਗਾਉਣ ਦਾ ਸਮਾਂ ਦਿੱਤਾ ਗਿਆ। ਸਮਾਗਮ ਵਿਚ ਪਹੁੰਚੇ ਹੋਏ ਕਲਾਕਾਰਾਂ ਨੇ ਵੀ ਆਪਣੀ ਮਧੁਰ ਆਵਾਜ਼ ਨਾਲ ਲੋਕਾਂ ਨੂੰ ਕੀਲ ਰੱਖਿਆ। ਇਸ ਤੋਂ ਉਪਰੰਤ ਅਸ਼ੋਕ ਕੁਮਾਰ ਅਤੇ ਪਾਰਟੀ ਨੇ ਭਜਨ ਸੁਣਾ ਕੇ ਰੰਗ ਬੰਨ੍ਹ ਦਿੱਤਾ।
ਸਾਰੇ ਪ੍ਰੋਗਰਾਮ ਦਾ ਸੰਚਾਲਣ ਮਿਸਟਰ ਰਜਿੰਦਰ ਸਿੰਘ ਸੈਣੀ ਦੀ ਟੀਮ ਨੇ ਕਵਰ ਕੀਤਾ ਅਤੇ ਪੂਰੀ ਮੂਵੀ ਬਣਾਈ।
ਸਰਕਾਰ ਵਲੋਂ ਕਮਲ ਖਹਿਰਾ ਐਮ.ਪੀ. ਦਾ ਨੁਮਾਇੰਦਾ ਪ੍ਰਸੰਸਾ ਪੱਤਰ ਦੇ ਕੇ ਗਿਆ, ਕਿਉਂਕਿ ਐਮ.ਪੀ. ਆਪਣੇ ਬਹੁਤ ਹੀ ਰੁਝੇਵਿਆਂ ਕਰਕੇ ਨਹੀਂ ਪਹੁੰਚ ਸਕੇ। ਮਿਸਟਰ ਅਮਰਜੋਤ ਸਿੰਘ ਸੰਧੂ ਐਮ.ਪੀ.ਪੀ. ਅਤੇ ਰੀਜਨਲ ਕਾਊਂਸਲਰ ਨਵਜੀਤ ਕੌਰ ਵੀ ਪਹੁੰਚੇ ਅਤੇ ਕਮਿਊਨਿਟੀ ਨੂੰ ਸੰਬੋਧਨ ਕੀਤਾ। ਮਿਸਟਰ ਸਤਪਾਲ ਸਿੰਘ ਜੌਹਲ ਜਰਨਲਿਸਟ ਅਤੇ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਦੇ ਵਾਈਸ ਚੇਅਰਮੈਨ ਨੇ ਵੀ ਹਾਜ਼ਰੀ ਲਗਵਾਈ ਅਤੇ ਲੌਰਡ ਕ੍ਰਿਸ਼ਨਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮਿਸਟਰ ਰਜਿੰਦਰ ਸੈਣੀ ਸੰਪਾਦਕ ਪਰਵਾਸੀ ਟੀਵੀ ਅਤੇ ਰੇਡੀਓ ਵੀ ਪਹੁੰਚੇ। 6 ਵਜੇ ਆਰਤੀ ਕਰਨ ਤੋਂ ਬਾਅਦ ਭੰਡਾਰਾ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਰਾਤ ਸਾਢੇ 8 ਵਜੇ ਤੱਕ ਚੱਲਦਾ ਰਿਹਾ। ਆਈ ਹੋਈ ਸੰਗਤ ਨੇ ਸਾਰੇ ਪ੍ਰੋਗਰਾਮ ਦੀ ਤਾਰੀਫ ਕੀਤੀ। ਪੰਡਾਲ ਦੇ ਇਕ ਸਾਈਡ ਗਰਬਾ ਚੱਲਦਾ ਰਿਹਾ ਅਤੇ ਖਾਸ ਕਰਕੇ ਗੁਜਰਾਤੀ ਭਰਾਵਾਂ ਨੇ ਬਹੁਤ ਹੀ ਅਨੰਦ ਮਾਣਿਆ। ਕਰੀਬ ਸਾਢੇ 9 ਵਜੇ ਪਾਰਕ ਦੀ ਸਾਫ ਸਫਾਈ ਕਰਕੇ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਸਾਰੇ ਘਰਾਂ ਨੂੰ ਪਰਤੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …