Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ ਵੱਲੋਂ ਡਾ. ਸੰਤੋਸ਼ ਖੰਨਾ ਦਾ ਸਨਮਾਨ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ ਵੱਲੋਂ ਡਾ. ਸੰਤੋਸ਼ ਖੰਨਾ ਦਾ ਸਨਮਾਨ

ਬਰੈਂਪਟਨ : ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵੱਲੋਂ ਆਪਣਾ ਹਫ਼ਤਾਵਾਰੀ ਸਮਾਗਮ ਰਾਮਗੜੀਆ ਕਮਿਊਨਿਟੀ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਮੈਂਬਰ ਪਰਿਵਾਰਾਂ ਵੱਲੋਂ ਸ਼ਰਧਾ ਭਾਵਨਾ ਨਾਲ ਕੀਤੇ ਗਏ। ਜਿਨਾਂ ਵਿੱਚ ਇਸ ਸਮੇਂ ਬਹੁਤ ਸਾਰੇ ਪਰਿਵਾਰ ਪਹੁੰਚੇ ਹੋਏ ਸਨ। ਸਵੇਰ ਤੋਂ ਹੀ ਚਾਹ ਸਨੈਕਸ ਅਤੇ ਕੋਲਡ ਡਰਿੰਕ ਦਾ ਲੰਗਰ ਚੱਲ ਰਿਹਾ ਸੀ, ਜਿਸ ਦਾ ਕਿ ਸਾਰੇ ਪਰਿਵਾਰਾਂ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਭਾਰਤ ਤੋਂ ਆਏ ਗੁਰਮੀਤ ਸਿੰਘ ਘੜਿਆਲ, ਡਾਕਟਰ ਸੰਤੋਸ਼ ਖੰਨਾ ਸਿਤਾਰ ਵਾਦਕ ਅਤੇ ਭਜਨ ਸਿੰਘ ਬੰਮਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਪਾਠ ਦੀ ਸਮਾਪਤੀ ਤੋਂ ਬਾਅਦ ਬੀਬੀ ਅਮਰਜੀਤ ਕੌਰ ਕੁੰਦੀ ਨੇ ਬਹੁਤ ਹੀ ਆਨੰਦ ਪੂਰਵਕ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼ਬਦ ਕੀਰਤਨ ਉਪਰੰਤ ਡਾਕਟਰ ਸੰਤੋਸ਼ ਖੰਨਾ ਵੱਲੋਂ ਗੁਰਬਾਣੀ ਰਾਗਾਂ ਅਨੁਸਾਰ ਸਿਤਾਰ ਵਾਦਨ ਕੀਤਾ, ਜੋ ਕਿ ਸੰਗਤਾਂ ਨੇ ਬਹੁਤ ਹੀ ਸਲਾਹਿਆ ਅਤੇ ਨਾਲ ਦੀ ਨਾਲ ਡਾਕਟਰ ਸੰਤੋਸ਼ ਖੰਨਾ ਨੇ ਇਨਾਂ ਰਾਗਾਂ ਦੀ ਗੁਰਬਾਣੀ ਵਿੱਚ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਪਰੰਤ ਭਾਈ ਗੁਰਪ੍ਰੀਤ ਸਿੰਘ ਗੰਗਾ ਨਗਰ ਵਾਲਿਆਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਹੁਕਮਨਾਮਾ ਸਰਵਨ ਕਰਨ ਉਪਰੰਤ ਫਾਊਂਡੇਸ਼ਨ ਵੱਲੋਂ ਸਾਰਿਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਜਨ ਸਿੰਘ ਭੰਵਰਾ ਨੂੰ ਲਾਈਫ਼ ਮੈਂਬਰ ਬਣਨ ‘ਤੇ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸਰਦਾਰ ਮਨਜੀਤ ਸਿੰਘ ਭੱਚੂ ਨੇ ਬੜੀ ਬਾਖੂਬੀ ਨਿਭਾਈ ਹਰਦਿਆਲ ਸਿੰਘ ਝੀਤਾ ਨੇ 7 ਜੁਲਾਈ ਸ਼ਨੀਵਾਰ ਨੂੰ ਹੋਣ ਵਾਲੇ ਮਹੀਨੇ ਵਾਰ ਸਮਾਗਮ ਸਰਬ ਸਾਂਝਾ ਕਵੀ ਦਰਬਾਰ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਵਿੱਚ ਸ਼ਾਮਲ ਹੋਣ ਲਈ ਉਚੇਚੇ ਤੌਰ ਤੇ ਬੇਨਤੀ ਕੀਤੀ। ਅੰਤ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਵੱਲੋਂ ਆਈ ਸਾਰੀ ਸੰਗਤ ਦਾ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ। ਆਉਣ ਵਾਲੇ ਪ੍ਰੋਗਰਾਮਾਂ ਤੇ ਹੋਰ ਵਧੇਰੇ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …