ਸਰੀ : ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੇ ਸਕੱਤਰ ਗੁਰਮੇਲ ਗਿੱਲ ਵੱਲੋਂ ਪ੍ਰੈਸ ਦੇ ਨਾਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਕਿ ਸੁਸਾਇਟੀ ਦਾ ਸਲਾਨਾ ਇਜਲਾਸ ਇੱਕ ਜੁਲਾਈ ਦਿਨ ਐਤਵਾਰ ਨੂੰ ਸ਼ਾਮ ਪੰਜ ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿੱਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿੱਚ ਸੁਸਾਇਟੀ ਦੀਆਂ ਪਿਛਲੇ ਸਾਲ ਦੀਆਂ ਸਰਗਰਮੀਆਂ ਅਤੇ ਹਿਸਾਬ ਕਿਤਾਬ ਦੀ ਸਾਲਾਨਾ ਰਿਪੋਰਟ ਸਕੱਤਰ ਵਲੋਂ ਪੇਸ਼ ਕੀਤੀ ਗਈ ਜੋ ਕਿ ਬਹਿਸ ਤੋਂ ਬਾਅਦ ਕੁੱਝ ਤਰਮੀਮਾਂ ਸਾਹਿਤ ਪਾਸ ਕਰ ਦਿੱਤੀ ਗਈ। ਉਪਰੰਤ ਸੰਵਿਧਾਨ ਵਿੱਚ ਸੋਧਾਂ ਕਰਨ ਤੋਂ ਬਾਅਦ ਅਗਲੇ ਸਾਲ ਲਈ ਸੁਸਾਇਟੀ ਦੀ ਵਾਗਡੋਰ ਸੰਭਾਲਣ ਲਈ ਨਵੀਂ ਐਗਜੈਕਟਿਵ ਕਮੇਟੀ ਦੀ ਚੋਣ ਕਰਨ ਦੀ ਜਿੰਮੇਵਾਰੀ ਪੰਜਾਬ ਦੀ ਅਧਿਆਪਕ ਲਹਿਰ ਦੇ ਆਗੂ ਗੁਰਮੇਲ ਭੁਟਾਲ ਨੂੰ ਸੌਂਪੀ ਗਈ। ਗੁਰਮੇਲ ਭੁਟਾਲ ਦੀ ਦੇਖ ਰੇਖ ਹੇਠ ਇਹ ਚੋਣ ਸਰਬ ਸੰਮਤੀ ਨਾਲ ਮੁਕੰਮਲ ਹੋਈ ਤੇ ਨਵੀਂ ਐਗਜ਼ੈਕਟਿਵ ਕਮੇਟੀ ਇਸ ਪ੍ਰਕਾਰ ਚੁਣੀ ਗਈ :- ਬਾਈ ਅਵਤਾਰ ਗਿੱਲ ਪ੍ਰਧਾਨ, ਜਗਰੂਪ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਸਾਧੂ ਸਿੰਘ ਗਿੱਲ ਝੋਰੜਾਂ ਮੀਤ ਪ੍ਰਧਾਨ, ਗੁਰਮੇਲ ਗਿੱਲ ਸਕੱਤਰ, ਨਿਰਮਲ ਕਿੰਗਰਾ ਸਹਾਇਕ ਸਕੱਤਰ, ਪਿਆਰਾ ਸਿੰਘ ਚਾਹਿਲ ਪ੍ਰਾਪੇਗੰਡਾ ਸਕੱਤਰ, ਹਰਪਾਲ ਗਰੇਵਾਲ ਕੈਸ਼ੀਅਰ ਅਤੇ ਜਸਵਿੰਦਰ ਹੇਅਰ, ਸਵਰਨ ਚਾਹਿਲ, ਭੈਣ ਦਵਿੰਦਰ ਬਚਰਾ ਤੇ ਪ੍ਰੋ: ਦਰਸ਼ਨ ਸਿੰਘ ਧਾਲੀਵਾਲ ਐਗਜੈਕਟਿਵ ਕਮੇਟੀ ਮੈਂਬਰ ਚੁਣੇ ਗਏ। ਇਜਲਾਸ ਵਲੋਂ ਅਗਲੇ ਸਾਲ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਜਿਸ ਵਿੱਚ ਸੁਸਾਇਟੀ ਦੀ ਅੰਧ ਵਿਸ਼ਵਾਸ਼ਾਂ ਖਿਲਾਫ ਲੜਾਈ ਨੂੰ ਹੋਰ ਤੇਜ਼ ਕਰਨ, ਲੋਕਾਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਅਤੇ ਉਨਾਂ ਵਿੱਚ ਵਿਗਿਆਨਿਕ ਸੋਚ ਦਾ ਪਸਾਰਾ ਕਰਨ ਲਈ ਲਗਤਾਰ ਸੈਮੀਨਾਰ ਕਰਦੇ ਰਹਿਣ, ਉਸਾਰੂ ਸਾਹਿਤ ਨੂੰ ਕਿਤਾਬਾਂ ਰਾਹੀਂ ਘਰੋ ਘਰ ਪਹੁੰਚਣ, ਮੀਡੀਆ ਦੇ ਇੱਕ ਹਿੱਸੇ ਵਲੋਂ ਕੀਤੀ ਜਾ ਰਹੀ ਅੰਧ ਵਿਸ਼ਵਾਸ਼ ਫੈਲਾਉਣ ਵਾਲੀ ਇਸ਼ਤਿਹਾਰਬਾਜ਼ੀ ਬੰਦ ਕਰਾਉਣ ਲਈ ਸੁਸਾਇਟੀ ਵਲੋਂ ਤਿਆਰ ਕੀਤੀ ਪਟੀਸ਼ਨ ਨੂੰ ਇਸ ਦੇ ਅੰਜ਼ਾਮ ਤੱਕ ਪਹੁੰਚਾਉਣਾ ਸ਼ਾਮਲ ਹਨ। ਇਸ ਤੋਂ ਇਲਾਵਾ ਡਰੱਗ ਦੇ ਦੈਂਤ ਵਲੋਂ ਦਿਨੋ ਦਿਨ ਨਿਗਲੀਆਂ ਜਾ ਰਹੀਆਂ ਕੀਮਤੀ ਨੌਜਵਾਨ ਜਿੰਦਾਂ ਨੂੰ ਬਚਾਉਣ, ਸੰਸਾਰ ਪੱਧਰ ਤੇ ਘੱਟ ਗਿਣਤੀਆਂ ਅਤੇ ਜਾਤਿ ਪਾਤਿ ਤੇ ਅਧਾਰਤ ਵਿਤਕਰੇ – ਕਤਲੋਗਾਰਦ, ਜਬਰ ਜਿਨਾਹ ਸਮੇਤ ਕਿਰਤੀਆਂ ਦੀ ਹੁੰਦੀ ਲੁੱਟ ਖਸੁੱਟ ਖਤਮ ਕਰਵਾਉਣ ਆਦਿ ਮੁੱਦਿਆਂ ਤੇ ਕਮਿਊਨਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਹੋਰ ਸਰਗਰਮੀਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿਣ ਦਾ ਵੀ ਫ਼ੈਸਲਾ ਲਿਆ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …