ਵਸ਼ਿੰਗਟਨ/ਬਿਊਰੋ ਨਿਊਜ਼ : ਇਕ ਪਾਕਿਸਤਾਨੀ ਟੀਮ ਪਠਾਨਕੋਟ ਦਹਿਸ਼ਤਗਰਦੀ ਹਮਲੇ ਦੇ ਸਬੰਧ ਵਿਚ ਕੁਝ ਦਿਨਾਂ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ, ਇਹ ਜਾਣਕਾਰੀ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਵਿਦੇਸ਼ ਸਕੱਤਰ ਪੱਧਰ ‘ਤੇ ਗੱਲਬਾਤ ਹੋਣ ਦਾ ਪ੍ਰੋਗਰਾਮ ਬਣਾਇਆ ਜਾਵੇਗਾ। ਬਦਕਿਸਮਤੀ ਨਾਲ ਇਹ ਗੱਲਬਾਤ ਦਾ ਸਿਲਸਿਲਾ ਪਠਾਨਕੋਟ ਏਅਰਬੇਸ ‘ਤੇ ਹੋਏ 2 ਜਨਵਰੀ ਦੇ ਹਮਲੇ ਕਾਰਨ ਕਾਫੀ ਪ੍ਰਭਾਵਿਤ ਹੋਇਆ। ਪਾਕਿਸਤਾਨ ਹੁਣ ਪਠਾਨਕੋਟ ਘਟਨਾਕ੍ਰਮ ਸਬੰਧੀ ਕੁਝ ਮਹੱਤਵਪੂਰਨ ਕਦਮ ਚੁੱਕਣ ਜਾ ਰਿਹਾ ਹੈ ਇਹ ਵਿਚਾਰ ਅਜ਼ੀਜ਼ ਨੇ ਯੂ ਐਸ-ਪਾਕਿ ਰਣਨੀਤਿਕ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਮਲੇ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਬੁਲਾਇਆ ਤੇ ਇਹ ਯਕੀਨੀ ਬਣਾਇਆ ਕਿ ਪਾਕਿਸਤਾਨ ਜਾਂਚ ਵਿਚ ਮਦਦ ਕਰੇਗਾ। ਰਾਸ਼ਟਰੀ ਸੁਰੱਖਿਆ ਮਹਿਰਾਂ ਨਾਲ ਲਾਗਾਤਾਰ ਰਾਬਤਾ ਬਣਾਇਆ ਹੋਇਆ ਹੈ। ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਵਿਸ਼ੇਸ਼ ਜਾਂਚ ਟੀਮ ਕੁਝ ਦਿਨਾਂ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ। ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਦਾ ਪ੍ਰੋਗਰਾਮ ਬਣਾਇਆ ਜਾਵੇਗਾ।
ਮਜ਼ਦੂਰੀ ਬਹਾਨੇ ਹੁੰਦੀ ਹੈ ਰੱਖਿਆ ਠਿਕਾਣਿਆਂ ਦੀ ਜਾਸੂਸੀ
ਚੰਡੀਗੜ੍ਹ : ਪਤਾ ਲੱਗਿਆ ਹੈ ਕਿ ਕੁਝ ਸਮਾਂ ਪਹਿਲਾਂ ਪਠਾਨਕੋਟ ਵਿੱਚ ਹੋਏ ਏਅਰ ਫੋਰਸ ਹਮਲੇ ਦੀ ਜਾਸੂਸੀ ਇੱਥੇ ਮਜ਼ਦੂਰੀ ਕਰਕੇ ਕੀਤੀ ਗਈ ਸੀ। ਪਠਾਨਕੋਟ ਏਅਰ ਫੋਰਸ, ਜਿੱਥੇ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਆਸਾਨੀ ਨਾਲ ਪਹੁੰਚ ਕੇ ਹਮਲਾ ਕੀਤਾ ਸੀ, ਦੀ ਸੁਰੱਖਿਆ ਲਈ ਉੱਗੀਆਂ ਝਾੜੀਆਂ ਅਤੇ ਡਰੇਨੇਜ ਦੀ ਸਫ਼ਾਈ ਲਈ ਅਗਲੇ ਵਿੱਤੀ ਸਾਲ ਲਈ ਟੈਂਡਰ ਮੰਗੇ ਗਏ ਹਨ। ਏਅਰ ਫੋਰਸ ਸਟੇਸ਼ਨ ਹਲਵਾਰਾ ਅਤੇ ਮੁੱਲਾਂਪੁਰ ਨੇ ਵੀ ਅਜਿਹੇ ਟੈਂਡਰ ਮੰਗੇ ਹਨ। ਇਨ੍ਹਾਂ ਟੈਂਡਰਾਂ ਦੇ ਸਹਾਰੇ ਇਨ੍ਹਾਂ ਟਿਕਾਣਿਆਂ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਲਈ ਜਾਂਦੀ ਹੈ। 2 ਫਰਵਰੀ ਨੂੰ ਇਰਸ਼ਾਦ ਨਾਂ ਦੇ ਜਾਸੂਸ ਨੂੰ ਮਾਮੂਨ ਕੈਂਟ ਪਠਾਨਕੋਟ ਤੋਂ ਮਜ਼ਦੂਰੀ ਕਰਦੇ ਹੋਏ ਹੀ ਕਾਬੂ ਕੀਤਾ ਗਿਆ ਸੀ। ਮੋਗਾ ਅਤੇ ਜੰਮੂ ਦੇ ਪੁਣਛ ਖੇਤਰ ਤੋਂ ਸਾਹਮਣੇ ਆਏ ਸਨ। ਇਨ੍ਹਾਂ ਕੋਲੋਂ ਕੈਂਟ ਦੀਆਂ ਕੁਝ ਫੋਟੋਆਂ ਵੀ ਮਿਲੀਆਂ ਸਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …