ਨਿਊਯਾਰਕ : 75 ਅਰਬ ਡਾਲਰ ਦੀ ਕੁੱਲ ਕਮਾਈ ਨਾਲ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਫਿਰ ਤੋਂ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਬਰਕਰਾਰ ਰੱਖਿਆ ਹੈ। ਫੋਰਬਸ ਵੱਲੋਂ ਸਾਲ 2016 ਦੇ ਅਰਬਪਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਕਰੀਬ 1819 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ ਸੰਪਤੀ ਵਿਚ 4.2 ਅਰਬ ਡਾਲਰ ਦੀ ਗਿਰਾਵਟ ਦੇ ਬਾਵਜੂਦ ਬਿਲ ਗੇਟਸ ਨੇ ਲਗਾਤਾਰ ਤੀਜੇ ਸਾਲ ਇਸ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ 22 ਸਾਲਾਂ ਵਿਚ ਉਹ 17ਵੀਂ ਵਾਰ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਰਹੇ ਹਨ। ਸਪੇਨ ਦੇ ਐਮਾਨਸੀਓ ਓਟੇਰਗਾ ਨੇ ਦੂਜਾ ਜਦੋਂ ਕਿ ਬਰਕਸ਼ਾਇਰ ਹੈਥਵੇ ਦੇ ਸੀ. ਈ. ਓ. ਵਾਰੇਨ ਬਫੇ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਮੈਕਸਿਕੋ ਕੇਕਾਰਲੋਸ ਸਲਿਮ ਨੂੰ ਚੌਥਾ ਅਤੇ ਐਮਾਜ਼ੋਨ ਦੇ ਸੀ. ਈ. ਓ. ਜੇਫ ਬੇਜੋਸ ਨੂੰ ਪੰਜਵਾਂ ਸਥਾਨ ਮਿਲਿਆ ਹੈ।ઠਇਸ ਸੂਚੀ ਵਿਚ 84 ਭਾਰਤੀਆਂ ਨੂੰ ਥਾਂ ਦਿੱਤੀ ਗਈ ਹੈ, ਇਨ੍ਹਾਂ ਵਿਚੋਂ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ 36ਵਾਂ ਸਥਾਨ ਹਾਸਲ ਕਰ ਕੇ ਪਹਿਲੇ ਨੰਬਰ ‘ਤੇ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਕਾਰਨ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਕਾਫੀ ਪ੍ਰਭਾਵਿਤ ਹੋਏ ਪਰ ਇਸ ਦੇ ਬਾਵਜੂਦ ਅਮੀਰ ਭਾਰਤੀਆਂ ਵਿਚੋਂ ਉਹ ਪਹਿਲੇ ਨੰਬਰ ‘ਤੇ ਹਨ। ਅੰਬਾਨੀ ਦੀ ਕੁੱਲ ਸੰਪਤੀ 20.6 ਅਰਬ ਡਾਲਰ (ਕਰੀਬ 1 ਲੱਖ 39 ਹਜ਼ਾਰ ਕਰੋੜ) ਹੈ। ਭਾਰਤ ਦੇ ਜਿਨ੍ਹਾਂ 84 ਦੌਲਤਮੰਦਾਂ ਨੇ ਇਸ ਸੂਚੀ ਵਿਚ ਆਪਣੀ ਥਾਂ ਬਣਾਈ ਹੈ, ਉਨ੍ਹਾਂ ਵਿਚੋਂ ਦਿਲੀਪ ਸਾਂਘਵੀ 44ਵੇਂ ਸਥਾਨ ‘ਤੇ, ਵਿਪਰੋ ਦੇ ਚੇਅਰਮੈਨ ਅਜੀਮ ਪ੍ਰੇਮਜੀ 55ਵੇਂ ਸਥਾਨ ‘ਤੇ, ਐਚ. ਸੀ. ਐਲ. ਦੇ ਸਹਿ-ਸੰਸਥਾਪਕ ਸ਼ਿਵ ਨਾਡਰ 88ਵੇਂ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਲਕਸ਼ਮੀ ਨਿਵਾਸ ਮਿੱਤਲ, ਗੌਤਮ ਅਡਾਨੀ, ਸਾਵਿਤਰੀ ਜਿੰਦਲ ਅਤੇ ਐਨ. ਆਰ. ਨਾਰਾਇਣਮੂਰਤੀ ਵੀ ਇਸ ਸੂਚੀ ਵਿਚ ਸ਼ਾਮਲ ਹਨ।
Check Also
ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ
ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …