Breaking News
Home / ਦੁਨੀਆ / ਐਮਪੀ ਢੇਸੀ ਵਲੋਂ ਟਰੰਪ ਦੀ ਯੂਕੇ ਫੇਰੀ ਸਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸਵਾਲ

ਐਮਪੀ ਢੇਸੀ ਵਲੋਂ ਟਰੰਪ ਦੀ ਯੂਕੇ ਫੇਰੀ ਸਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸਵਾਲ

ਲੰਡਨ : ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਟਰੰਪ ਦੀ ਯੂ. ਕੇ. ਸੰਭਾਵੀ ਫੇਰੀ ਬਾਰੇ ਸਵਾਲ ਪੁੱਛੇ, ਜਿਸ ਦਾ ਪ੍ਰਧਾਨ ਮੰਤਰੀ ਨੇ ਬੜੀ ਸਫ਼ਾਈ ਨਾਲ ਬਚਾਅ ਕਰਦਿਆਂ ਜਵਾਬ ਵੀ ਦਿੱਤੇ। ਸਲੋਹ ਤੋਂ ਸੰਸਦ ਮੈਂਬਰ ਢੇਸੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਕੀ ਸ਼ਾਹੀ ਵਿਆਹ ਮੌਕੇ ਡੋਨਾਡਲ ਟਰੰਪ ਆ ਰਹੇ ਹਨ।
ਉਨ੍ਹਾਂ ਇਸ ਮੌਕੇ ਗੁਆਂਢੀ ਹਲਕੇ ਵਿੰਡਜ਼ਰ ਤੇ ਮੇਡਨਹੈੱਡ ਕਾਸਲ ਦੇ ਮੁਖੀ ਵਲੋਂ ਬੇਘਰੇ ਲੋਕਾਂ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਵੱਲ ਵੀ ਧਿਆਨ ਦਿਵਾਇਆ। ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਇਸ ਦੇ ਜਵਾਬ ਵਿਚ ਸ਼ਪਸ਼ਟ ਕੀਤਾ ਕਿ ਟਰੰਪ ਦੀ ਯੂ.ਕੇ. ਫੇਰੀ ਬਾਰੇ ਪਹਿਲਾਂ ਹੀ ਸੱਦਾ-ਪੱਤਰ ਦਿੱਤਾ ਹੋਇਆ ਹੈ, ਪਰ ਉਨ੍ਹਾਂ ਬਚਾਅ ਕਰਦਿਆਂ ਕਿਹਾ ਸ਼ਾਹੀ ਵਿਆਹ ਵਿਚ ਸੱਦਾ ਦੇਣਾ ਮੇਰੀ ਜ਼ਿੰਮੇਵਾਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਦਾ 19 ਮਈ ਨੂੰ ਵਿੰਡਜ਼ਰ ਕਾਸਲ ਵਿਚ ਵਿਆਹ ਹੋ ਰਿਹਾ ਹੈ। ਪ੍ਰਿੰਸ ਹੈਰੀ ਦੇ ਬੁਲਾਰੇ ਨੇ ਵੀ ਕਿਹਾ ਹੈ ਕਿ ਸ਼ਾਹੀ ਵਿਆਹ ਦੇ ਮਹਿਮਾਨਾਂ ਦੀ ਸੂਚੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

Check Also

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ

ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …