ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੀ ਸਰਕਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਵੱਲੋਂ ਬਣਵਾਏ ਗਏ ਇਤਿਹਾਸਕ ਜਮਰੌਦ ਦੇ ਕਿਲ੍ਹੇ ਨੂੰ ਅਜਾਇਬਘਰ ਵਿਚ ਬਦਲਣ ਦਾ ਫ਼ੈਸਲਾ ਲਿਆ ਹੈ। ਹਰੀਪੁਰ ਜ਼ਿਲ੍ਹੇ ਵਿਚ ਪੈਂਦਾ ਕਿਲਾ ਹਰੀ ਸਿੰਘ ਨਲਵਾ ਵੱਲੋਂ 1822 ‘ਚ 35,420 ਵਰਗ ਫੁੱਟ ਵਿਚ ਉਸਾਰਿਆ ਗਿਆ ਸੀ। ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪੁਰਾਤੱਤਵ ਵਿਭਾਗ ਨੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੂੰ ਨੋਟ ਭੇਜਿਆ ਸੀ ਕਿ ਕਿਲੇ ਨੂੰ ਸਰਕਾਰ ਆਪਣੇ ਕੰਟਰੋਲ ਹੇਠ ਲਏ ਅਤੇ ਉਸ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾਵੇ।ਹਰੀਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਰਾਤੱਤਵ ਵਿਭਾਗ ਨੂੰ ਕਿਲ੍ਹਾ ਸੌਂਪਣ ਦੀ ਇੱਛਾ ਜਤਾਈ ਹੈ। ਜ਼ਿਕਰਯੋਗ ਹੈ ਕਿ ਕਿਲ੍ਹੇ ਅੰਦਰ ਬ੍ਰਿਟਿਸ਼ ਸ਼ਾਸਕਾਂ ਨੇ ਵੀ ਉਸਾਰੀ ਸਬੰਧੀ ਕੁਝ ਕੰਮ ਕਰਵਾਇਆ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …