2.6 C
Toronto
Friday, November 7, 2025
spot_img
Homeਦੁਨੀਆਆਸਟਰੇਲੀਆ 'ਚ ਨਾਗਰਿਕਤਾ ਹਾਸਲ ਕਰਨ ਵਾਲਿਆਂ 'ਚ ਭਾਰਤੀ ਮੋਹਰੀ

ਆਸਟਰੇਲੀਆ ‘ਚ ਨਾਗਰਿਕਤਾ ਹਾਸਲ ਕਰਨ ਵਾਲਿਆਂ ‘ਚ ਭਾਰਤੀ ਮੋਹਰੀ

ਆਸਟਰੇਲੀਆ ਡੇਅ ਮੌਕੇ 146 ਦੇਸ਼ਾਂ ਤੋਂ ਆਏ ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਮਿਲੀ
ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਵੱਲੋਂ ਕਰੀਬ 16,208 ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਦਿੱਤੀ ਜਾਵੇਗੀ। ਆਸਟਰੇਲੀਆਈ ਨਾਗਰਿਕ ਬਣਨ ਵਾਲਿਆਂ ਵਿਚ ਭਾਰਤੀ ਮੋਹਰੀ ਹਨ। ‘ਆਸਟਰੇਲੀਆ ਡੇਅ’ ਮੌਕੇ 146 ਦੇਸ਼ਾਂ ਤੋਂ ਆਏ ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ। ਨਾਗਰਿਕਤਾ ਲੈਣ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 35 ਫੀਸਦ ਵਾਧਾ ਹੋਇਆ ਹੈ।ਗ੍ਰਹਿ ਮੰਤਰਾਲੇ ਮੁਤਾਬਕ ਸੂਬਾ ਨਿਊ ਸਾਊਥ ਵੇਲਜ਼ ਵਿਚ ਹੋਏ ਇਕ ਸਮਾਗਮ ਵਿਚ ਭਾਰਤ ਦੇ 918, ਯੂਕੇ ਦੇ 517, ਫਿਲੀਪਾਈਨਜ਼ ਦੇ 323, ਚੀਨ ਦੇ 239 ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਹੈ। ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਦੱਸਿਆ ਕਿ ਪਰਵਾਸੀਆਂ ਦੇ ਲਈ ਕੌਮੀ ਦਿਹਾੜਾ ਅਹਿਮ ਹੁੰਦਾ ਹੈ। ਇਕ ਭਾਰਤੀ ਸਾਫ਼ਟਵੇਅਰ ਇੰਜਨੀਅਰ ਜੋ ਪਿਛਲੇ ਅੱਠ ਸਾਲਾਂ ਤੋਂ ਆਸਟਰੇਲੀਆ ਵਿਚ ਰਹਿ ਰਿਹਾ ਹੈ, ਨੇ ਕਿਹਾ ਕਿ ਉਹ ਆਪਣਾ ਨਾਗਰਿਕਤਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਕਿਹਾ ਕਿ ਬਹੁ-ਸਭਿਆਚਾਰ ਵਾਲੇ ਵਿਕਸਤ ਮੁਲਕ ਦਾ ਨਾਗਰਿਕ ਬਣਨ ਦੀ ਇੱਛਾ ਮਨ ਵਿਚ ਲੈ ਕੇ ਉਹ ਪਤਨੀ ਤੇ ਦੋ ਬੇਟੀਆਂ ਨਾਲ ਆਸਟਰੇਲੀਆ ਆਇਆ ਸੀ।

RELATED ARTICLES
POPULAR POSTS