Breaking News
Home / ਦੁਨੀਆ / ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਅਮਰੀਕਾ ‘ਚ ਕੀਤਾ ਜਾਵੇਗਾ ਸਨਮਾਨਿਤ

ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਅਮਰੀਕਾ ‘ਚ ਕੀਤਾ ਜਾਵੇਗਾ ਸਨਮਾਨਿਤ

ਲਾਂਘੇ ਦੇ ਨਿਰਮਾਣ ਲਈ ਅਵਾਜ਼ ਚੁੱਕਣ ਕਰਕੇ ਦਿੱਤਾ ਜਾਵੇਗਾ ਸਨਮਾਨ
ਅੰਮ੍ਰਿਤਸਰ : ਅਮਰੀਕਾ ਦਾ ਸਿੱਖ ਸੰਗਠਨ ‘ਸਿੱਖਸ ਆਫ਼ ਅਮਰੀਕਾ’ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰੇਗਾ। ਇਹ ਸਨਮਾਨ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਲਈ ਅਵਾਜ਼ ਚੁੱਕਣ ਦੇ ਲਈ ਦਿੱਤਾ ਜਾਵੇਗਾ। ਇਹ ਜਾਣਕਾਰੀ ਸੰਗਠਨ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦਿੱਤੀ। ਸੰਗਠਨ ਦੇ ਵਫ਼ਦ ਨੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨਾਲ ਉਨ੍ਹਾਂ ਦੇ ਘਰ ਵਿਖੇ ਮੁਲਾਕਾਤ ਕੀਤੀ। ਵਫ਼ਦ ਨੇ ਸੁਝਾਅ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਚਾਰ ਜੁਲਾਈ ਨੂੰ ਅਮਰੀਕਾ ਆਉਣ। ਇਸ ਦਿਨ ਅਮਰੀਕਾ ‘ਚ ਰਹਿਣ ਵਾਲੇ ਸਿੱਖ ‘ਸਿੱਖ ਡੇਅ ਪਰੇਡ’ ਦਾ ਆਯੋਜਨ ਕਰਦੇ ਹਨ। ਡਾਇਰੈਕਟਰ ਜਸਦੀਪ ਸਿੰਘ ਨੇ ਦੱਸਿਆ ਕਿ ਬੈਠਕ ‘ਚ ਇਹ ਵੀ ਤਹਿ ਹੋਇਆ ਕਿ ਵਫ਼ਦ 20 ਜਨਵਰੀ ਨੂੰ ਸਿੱਧੂ ਨਾਲ ਮੁਲਾਕਾਤ ਕਰੇਗਾ। ਡਾ. ਨਵਜੋਤ ਕੌਰ ਜਨਵਰੀ ਦੇ ਆਖਰੀ ਹਫ਼ਤੇ ‘ਚ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣਗੇ।ਬੈਠਕ ‘ਚ ਡਾ. ਨਵਜੋਤ ਕੌਰ ਨੇ ਪੰਜਾਬ ‘ਚ ਚੱਲ ਰਹੇ ਕਈ ਪ੍ਰੋਜੈਕਟਾਂ ਦੇ ਬਾਰੇ ‘ਚ ਵਫਦ ਨਾਲ ਚਰਚਾ ਕੀਤੀ। ਸਕਿੱਲ ਡਿਵੈਲਪਮੈਂਟ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਇਕ ਬਣਾਉਣਾ, ਆਰਟ ਐਂਡ ਕਲਚਰਲ ਹੱਬ ਬਣਾਉਣਾ, ਸ੍ਰੀ ਆਨੰਦਪੁਰ ਸਾਹਿਬ ਅਤੇ ਹਰੀਕੇ ਪੱਤਣ ਦੇ ਸੈਰ-ਸਪਾਟੇ ਦੇ ਨਾਲ ਜੋੜ ਕੇ ਰਾਜ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਚਰਚਾ ਕੀਤੀ ਗਈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …