-10.4 C
Toronto
Friday, January 30, 2026
spot_img
Homeਦੁਨੀਆ25 ਡਾਲਰ ਦੀ ਸ਼ਰਾਬ ਖਾਤਰ ਭਾਰਤੀ ਕਲਰਕ ਨੂੰ ਕਤਲ ਕਰਨ ਵਾਲੀ ਔਰਤ...

25 ਡਾਲਰ ਦੀ ਸ਼ਰਾਬ ਖਾਤਰ ਭਾਰਤੀ ਕਲਰਕ ਨੂੰ ਕਤਲ ਕਰਨ ਵਾਲੀ ਔਰਤ ਨੂੰ ਉਮਰ ਕੈਦ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਇਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ 25 ਡਾਲਰ ਦੀ ਵਿਸਕੀ ਦੀ ਬੋਤਲ ਖਾਤਰ ਕੀਤੇ ਕਤਲ ਤੇ ਕੋਰਟ ਜਿਊਰੀ ਨੇ ਸਿਰਫ਼ 4 ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਸੁਣਾਈ। ਅਗਸਤ 2016 ‘ਚ ਸ਼ਾਨੀਕੋਆ ਮੋਨੀਕ ਫਿਨਲੇ 27 ਨੇ ਨਾਰਥ ਲਿਟਲ ਰੌਕ, ਆਰਕਾਨਸਾਸ ‘ਚ ਬੈਸਟ ਸ਼ਾਟ ਲਿਕਰ ‘ਚ ਦੋ ਕਲਰਕਾਂ ਤੋਂ ਸ਼ਰਾਬ ਲੁੱਟ ਲਈ ਸੀ, ਜਿਸ ਨੇ ਲੁੱਟ ਦੌਰਾਨ 65 ਸਾਲਾ ਦਲੀਪ ਕੁਮਾਰ ਪਟੇਲ ਨੂੰ ਮਾਰ ਦਿੱਤਾ ਅਤੇ 66 ਸਾਲਾ ਨਿਰੰਜਨਾ ਮੋਦੀ ‘ਤੇ ਗੋਲੀ ਮਾਰ ਦਿੱਤੀ, ਜੋ ਗੋਲੀ ਲੱਤ, ਛਾਤੀ ਤੇ ਬਾਹਾਂ ‘ਚ ਲੱਗੀ। ਨਿਰੰਜਨ ਮੋਦੀ ਸਟੋਰ ਮਾਲਕ ਗੌਰੰਗ ਮੋਦੀ ਦੀ ਮਾਂ ਸੀ ਤੇ ਪਟੇਲ ਗੌਰੰਗ ਮੋਦੀ ਦੇ ਸਹੁਰੇ ਸਨ। ਗੋਲੀ ਲੱਗਣ ਦੇ 11 ਦਿਨ ਬਾਅਦ ਉਹ ਮਰ ਗਿਆ ਸੀ। ਸ਼ਾਨੀਕੋਆ ਮੋਨੀਕ ਫਿਨਲੇ ਵਿਸਕੀ ਦੀ ਬੋਤਲ ਲੈ ਕੇ ਵਾਰਦਾਤ ਵਾਲੀ ਥਾਂ ਤੋਂ ਬਾਹਰ ਭੱਜ ਗਈ, ਜੋ ਬਾਅਦ ਵਿਚ ਉਸ ਦੇ ਘਰ ਦੇ ਫਰਿਜ ‘ਚੋਂ ਪੁਲਿਸ ਨੂੰ ਤਫਤੀਸ਼ ਦੌਰਾਨ ਅੱਧੀ ਖਾਲੀ ਮਿਲੀ ਸੀ ਤੇ ਜੋ ਬੋਤਲ ਬੈਸਟ ਸ਼ਾਟ ਸਟੋਰ ਦੀਆਂ ਬਾਕੀ ਬੋਤਲਾਂ ਨਾਲ ਮਿਲਦੀ ਸੀ। ਇਕ ਪਿਸਤੌਲ ਵੀ ਸ਼ਾਨੀਕੋਆ ਮੋਨੀਕ ਫਿਨਲੇ ਦੇ ਅਪਾਰਟਮੈਂਟ ‘ਚੋਂ ਮਿਲਿਆ ਸੀ। ਪੁਲਿਸ ਨੇ ਸ਼ਾਨੀਕੋਆ ਮੋਨੀਕ ਫਿਨਲੇ ਨੂੰ ਉਸ ਦੀ ਵੱਖਰੀ ਰੰਗ ਦੀ ਕਾਰ ਦੁਆਰਾ ਪਿੱਛਾ ਕੀਤਾ। ਡਿਫੈਂਸ ਅਟਾਰਨੀ ਫਰਨਾਂਡੋ ਪਡੀਲਾ ਨੇ ਆਪਣੇ ਕਲਾਇੰਟ ਦੇ ਖਿਲਾਫ ਕੇਸ ਦੀ ਪੈਰਵਾਈ ਕੀਤੀ। ਪ੍ਰੌਸੀਕਿਊਟਰਾਂ ਕੋਲ ਇਹ ਸਾਬਤ ਕਰਨ ਲਈ ਕੋਈ ਡੀ ਐਨ ਏ ਜਾਂ ਫਿੰਗਰ ਪ੍ਰਿੰਟ ਨਹੀਂ ਸਨ ਜੋ ਇਹ ਸਾਬਤ ਕਰਦਾ ਕਿ ਸ਼ਾਨੀਕੋਆ ਮੋਨੀਕ ਫਿਨਲੇ ਸਟੋਰ ‘ਚ ਨਹੀਂ ਗਈ। ਨਿਰੰਜਨਾ ਨੇ ਗੁਜਰਾਤੀ ਭਾਸ਼ਾ ‘ਚ ਗਵਾਹੀ ਦਿੱਤੀ ਕਿ ਜੂਰੀ ਨੂੰ ਕਿਹਾ ਕਿ ਸ਼ਾਨੀਕੋਆ ਮੋਨੀਕ ਫਿਨਲੇ ਨੇ ਬੰਦੂਕ ਕੱਢੀ ਜਦੋਂ ਉਸ ਨੇ ਵਿਸਕੀ ਨੂੰ ਖਰੀਦਣ ਲਈ ਆਈ ਡੀ ਬਾਰੇ ਪੁੱਛਿਆ, ਮੋਦੀ ਨੇ ਕਿਹਾ ਕਿ ਮੈਂ ਆਈ ਡੀ ਤੋਂ ਬਿਨਾਂ ਸ਼ਰਾਬ ਨਹੀਂ ਵੇਚਦਾ ਤੇ ਉਸ ਨੇ ਤੁਰੰਤ ਗੋਲੀਆਂ ਮਾਰੀਆਂ।

RELATED ARTICLES
POPULAR POSTS