ਕੈਨੇਡਾ/ਬਿਊਰੋ ਨਿਊਜ਼ : ਬੀਤੇ ਦਿਨੀਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਸਬੰਧੀ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ ਰਾਹੀਂ ਪੋਸਟ ਕਰਕੇ ਪੁਸ਼ਟੀ ਕੀਤੀ ਗਈ ਹੈ। ਦਰਅਸਲ ਦੁਨੀਆ ਭਰ ਤੋਂ ਜੋ ਵਿਦਿਆਰਥੀ ਕੈਨੇਡਾ ਵਿਚ ਪੜਾਈ ਕਰਨ ਆਉਂਦੇ ਹਨ ਉਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ।
ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਭਾਰਤ ਤੋਂ ਜ਼ਿਆਦਾ ਵਿਦਿਆਰਥੀ ਦਾਖਲਾ ਮੰਗ ਰਹੇ ਹਨ ਜਦਕਿ ਯੂਨੀਵਰਸਿਟੀ ਚਾਹੁੰਦੀ ਹੈ ਕਿ ਇੱਥੇ ਸਾਰੇ ਮੁਲਕਾਂ ਦੇ ਵਿਦਿਆਰਥੀ ਦਾਖਲਾ ਲੈਣ ਨਾ ਕਿ ਕੇਵਲ ਇੱਕ ਮੁਲਕ ਦੇ। ਇਸ ਲਈ ਯੂਨੀਵਰਸਿਟੀ ਨੇ ਇੱਕ ਬਹੁਤ ਹੀ ਮੁਸ਼ਕਲ ਭਰਿਆ ਫ਼ੈਸਲਾ ਲਿਆ ਹੈ ਕਿ ਇਸ ਸਾਲ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਨਹੀਂ ਦਿੱਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਸਾਰੇ ਅੰਤਰਰਾਸ਼ਟਰੀ ਮੁਲਕਾਂ ਤੋਂ ਵਿਦਿਆਰਥੀ ਲੈਣ ਦਾ ਬਹਾਨਾ ਬਣਾਉਣ ਕਾਰਨ ਕਈ ਭਾਰਤੀ ਵਿਦਿਆਰਥੀਆਂ ‘ਚ ਰੋਸ ਵੀ ਪਾਇਆ ਜਾ ਰਿਹਾ ਹੈ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …