41 ਵਿਅਕਤੀਆਂ ਦੀ ਮੌਤ
ਮਾਸਕੋ/ਬਿਊਰੋ ਨਿਊਜ਼
ਰੂਸ ਦੀ ਇਕ ਏਅਰਲਾਈਨਜ਼ ਦੇ ਸੁਖੋਈ ਸੁਪਰਜੈਟ ਯਾਤਰੀ ਜਹਾਜ਼ ਨੂੰ ਲੰਘੇ ਕੱਲ੍ਹ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਅੱਗ ਲੱਗ ਗਈ। ਸੜਦੇ ਹੋਏ ਜਹਾਜ਼ ਨੇ ਮਾਸਕੋ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਰੂਸੀ ਜਾਂਚ ਏਜੰਸੀ ਮੁਤਾਬਕ ਇਸ ਹਾਦਸੇ ਵਿਚ 41 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਜਹਾਜ਼ ਵਿਚ 78 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਜਾਂਚ ਅਧਿਕਾਰੀਆਂ ਨੇ ਦੱਸਿਆ ਜਹਾਜ਼ ਨੇ ਮਾਸਕੋ ਤੋਂ ਉਤਰੀ ਰੂਸ ਦੇ ਮਰਮਾਂਸਕ ਸ਼ਹਿਰ ਲਈ ਉਡਾਨ ਭਰੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਏਅਰਪੋਰਟ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਜਹਾਜ਼ ਸਿਰਫ ਦੋ ਸਾਲ ਪੁਰਾਣਾ ਸੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …