10.6 C
Toronto
Saturday, October 18, 2025
spot_img
Homeਦੁਨੀਆਬੋਰਿਸ ਜੌਹਨਸਨ ਦਾ ਭਾਰਤ ਦੌਰਾ ਫਿਰ ਰੱਦ

ਬੋਰਿਸ ਜੌਹਨਸਨ ਦਾ ਭਾਰਤ ਦੌਰਾ ਫਿਰ ਰੱਦ

ਕੋਵਿਡ ਕਾਰਨ ਭਾਰਤ ਤੋਂ ਆਉਣ ਵਾਲੇ ਮੁਸਾਫਰਾਂ ‘ਤੇ ਇੰਗਲੈਂਡ ਨੇ ਲਾਈ ਪਾਬੰਦੀ
ਲੰਡਨ : ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਉਧਰ ਭਾਰਤ ਤੋਂ ਆਉਣ ਵਾਲੇ ਮੁਸਾਫਰਾਂ ‘ਤੇ ਇੰਗਲੈਂਡ ਨੇ ਪਾਬੰਦੀ ਲਗਾ ਦਿੱਤੀ ਹੈ। ਜੌਹਨਸਨ ਅਗਲੇ ਹਫ਼ਤੇ ਭਾਰਤ ਦੌਰੇ ਉਤੇ ਆ ਰਹੇ ਸਨ। ਬਰਤਾਨਵੀ ਪ੍ਰਧਾਨ ਮੰਤਰੀ ਹੁਣ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਇਸ ਮਹੀਨੇ ਦੇ ਅਖ਼ੀਰ ਵਿਚ ਆਨਲਾਈਨ ਵਾਰਤਾ ਕਰਨਗੇ। ਇਸ ਮੌਕੇ ਯੂਕੇ ਤੇ ਭਾਰਤ ਦਰਮਿਆਨ ਭਵਿੱਖੀ ਭਾਈਵਾਲੀ ਬਾਰੇ ਚਰਚਾ ਹੋਵੇਗੀ। ਨਿੱਜੀ ਤੌਰ ‘ਤੇ ਦੋਵੇਂ ਆਗੂ ਹੁਣ ਇਸੇ ਸਾਲ ਆਉਣ ਵਾਲੇ ਮਹੀਨਿਆਂ ‘ਚ ਮਿਲਣਗੇ। ‘ਡਾਊਨਿੰਗ ਸਟ੍ਰੀਟ’ ਨੇ ਭਾਰਤ ਤੇ ਬਰਤਾਨੀਆ ਸਰਕਾਰ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ ਕਿ ਬੋਰਿਸ ਜੌਹਨਸਨ ਅਗਲੇ ਹਫ਼ਤੇ ਭਾਰਤ ਨਹੀਂ ਜਾ ਸਕਣਗੇ। ਕੋਵਿਡ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਧਿਰਾਂ ਆਉਣ ਵਾਲੇ ਦਿਨਾਂ ਵਿਚ ਡਿਜੀਟਲ ਬੈਠਕ ਕਰਨਗੀਆਂ। ਬੁਲਾਰੇ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਆਗੂ ਭਾਰਤ-ਬਰਤਾਨੀਆ ਦੀ ਭਾਈਵਾਲੀ ਨੂੰ ਉਸ ਦੀ ਪੂਰੀ ਸਮਰੱਥਾ ‘ਤੇ ਲਿਜਾਣ ਨੂੰ ਕਾਫ਼ੀ ਮਹੱਤਵ ਦਿੰਦੇ ਹਨ ਅਤੇ ਇਸ ਮੰਤਵ ਦੀ ਪੂਰਤੀ ਲਈ ਕਰੀਬੀ ਸੰਪਰਕ ਵਿਚ ਰਹਿਣ ਦੀ ਤਜਵੀਜ਼ ਰੱਖਦੇ ਹਨ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਮਿਲੇ ਕੋਵਿਡ-19 ਦੇ ਨਵੇਂ ਸਰੂਪਾਂ ਦੇ ਮੱਦੇਨਜ਼ਰ ਜੌਹਨਸਨ ‘ਤੇ ਯਾਤਰਾ ਰੱਦ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ।

RELATED ARTICLES
POPULAR POSTS