Breaking News
Home / ਦੁਨੀਆ / ਪੁਲਵਾਮਾ ਹਮਲੇ ਵਿਚ ਪਾਕਿ ਸਰਕਾਰ ਸ਼ਾਮਲ ਨਹੀਂ : ਇਮਰਾਨ ਖਾਨ

ਪੁਲਵਾਮਾ ਹਮਲੇ ਵਿਚ ਪਾਕਿ ਸਰਕਾਰ ਸ਼ਾਮਲ ਨਹੀਂ : ਇਮਰਾਨ ਖਾਨ

ਭਾਰਤ ਨੂੰ ਕਿਹਾ – ਹਮਲੇ ਦੇ ਸਬੂਤ ਦੇਵੋ ਕਰਾਂਗੇ ਕਾਰਵਾਈ
ਨਾਲ ਹੀ ਦਿੱਤੀ ਗਿੱਦੜ ਧਮਕੀ – ਜੰਗ ਲਈ ਵੀ ਤਿਆਰ ਹਾਂ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਗਿੱਦੜ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਨੇ ਪਾਕਿਸਤਾਨ ‘ਤੇ ਹਮਲਾ ਕੀਤਾ ਤਾਂ ਇਸ ਦਾ ਜਵਾਬ ਦਿੱਤਾ ਜਾਵੇਗਾ। ਪੁਲਵਾਮਾ ਹਮਲੇ ਸਬੰਧੀ ਗੱਲ ਕਰਦਿਆਂ ਇਮਰਾਨ ਖਾਨ ਨੇ ਸਵਾਲ ਕੀਤਾ ਕਿ ਉਹ ਅਜਿਹਾ ਹਮਲਾ ਕਿਉਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਅੱਤਵਾਦ ਤੋਂ ਪੀੜਤ ਹੈ ਅਤੇ ਨਵੇਂ ਪਾਕਿਸਤਾਨ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਇਮਰਾਨ ਨੇ ਕਿਹਾ ਕਿ ਉਹ ਭਾਰਤ ਨਾਲ ਅੱਤਵਾਦ ਦੇ ਮੁੱਦੇ ‘ਤੇ ਗੱਲ਼ਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਵਲੋਂ ਪੁਲਵਾਮਾ ਹਮਲੇ ਦਾ ਸਬੂਤ ਮਿਲੇਗਾ ਤਾਂ ਕਾਰਵਾਈ ਦੀ ਗਾਰੰਟੀ ਦਿੰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਗ ਸ਼ੁਰੂ ਕਰਨਾ ਸੌਖਾ ਹੈ ਪਰ ਖ਼ਤਮ ਕਰਨਾ ਸੌਖਾ ਨਹੀਂ। ਉਨ੍ਹਾਂ ਕਿਹਾ ਕਿ ਜੇ ਜੰਗ ਹੋਈ ਤਾਂ ਪਾਕਿਸਤਾਨ ਵੀ ਜਵਾਬ ਦੇਣ ਦੇ ਸਮਰੱਥ ਹੈ।

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …