ਵਿਰੋਧ ਕਰ ਰਹੇ ਵਿਅਕਤੀਆਂ ਨੇ ਕੈਪਟਨ ਵੱਲ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ
’84 ਕਤਲੇਆਮ ਦੇ ਪੀੜਤਾਂ ਅਤੇ ਕੈਪਟਨ ਦੇ ਹਮਾਇਤੀਆਂ ‘ਚ ਹੋਇਆ ਟਕਰਾਅ
ਕੈਲੇਫੋਰਨੀਆ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕੈਲੇਫੋਰਨੀਆ ਵਿੱਚ ਜ਼ਬਰਦਸਤ ਵਿਰੋਧ ਹੋਇਆ। ਉਨ੍ਹਾਂ ਨੂੰ ਸਮਾਗਮ ਵਿਚਾਲੇ ਛੱਡ ਕੇ ਹੀ ਜਾਣਾ ਪਿਆ। ਮਾਮਲਾ ਇੰਨਾ ਵਧ ਗਿਆ ਕਿ ਵਿਰੋਧ ਕਰ ਰਹੇ ਵਿਅਕਤੀਆਂ ਨੇ ਉਨ੍ਹਾਂ ਵੱਲ ਜੁੱਤੀਆਂ ਤੇ ਬੋਤਲਾਂ ਵੀ ਸੁੱਟੀਆਂ। ਇਸ ਦੌਰਾਨ ਕੈਪਟਨ ਦੇ ਹਮਾਇਤੀਆਂ ਨੇ ਘੇਰਾ ਬਣਾ ਕੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ।
ਇਹ ਮਾਮਲਾ ਉਸ ਵੇਲੇ ਭੜਕਿਆ ਜਦੋਂ ’84 ਕਤਲੇਆਮ ਦੇ ਪੀੜਤਾਂ ‘ਤੇ ਕੈਪਟਨ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗਰਮ ਖਿਆਲੀ ਤੇ ਕੈਪਟਨ ਦੇ ਹਮਾਇਤੀ ਆਪਸ ਵਿੱਚ ਟਕਰਾਅ ਗਏ। ਗਰਮ ਖਿਆਲੀਆਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਮਾਮਲਾ ਵਧਦਾ ਵੇਖ ਕੈਪਟਨ ਦੇ ਹਮਾਇਤੀ ਉਨ੍ਹਾਂ ਨੂੰ ਉੱਥੋਂ ਕੱਢ ਕੇ ਲੈ ਗਏ। ’84 ਕਤਲੇਆਮ ਦੇ ਪੀੜਤਾਂ ਦਾ ਰਿਸ਼ਤੇਦਾਰ ਮੁਹਿੰਦਰ ਸਿੰਘ ਕੈਪਟਨ ਅਮਰਿੰਦਰ ਕੋਲੋਂ ਉਨ੍ਹਾਂ ਦੇ ਉਸ ਬਿਆਨ ਬਾਰੇ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਿੱਖਾਂ ਦੇ ਕਤਲੇਆਮ ਵਿੱਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦਾ ਕੋਈ ਰੋਲ ਨਹੀਂ। ਇਸ ਗੱਲ ਨੂੰ ਲੈ ਕੇ ਕੈਪਟਨ ਦੇ ਹਮਾਇਤੀਆਂ ਨੇ ਮੁਹਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ।
Check Also
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਭਾਰਤ-ਪਾਕਿ ਟਕਰਾਅ ਤੋਂ ਵੱਟਿਆ ਪਾਸਾ
ਚੀਨ ਨੇ ਦੋਵੇਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਦਿੱਤੀ ਸਲਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ …