Breaking News
Home / ਕੈਨੇਡਾ / ਕਾਫ਼ਲੇ ਵੱਲੋਂ 29 ਅਪ੍ਰੈਲ ਨੂੰ ‘ਕਿੱਥੋਂ ਆਇਆ ਜਗਤ ਪਸਾਰਾ’ ਕਿਤਾਬ ਰਲੀਜ਼ ਕੀਤੀ ਜਾਵੇਗੀ

ਕਾਫ਼ਲੇ ਵੱਲੋਂ 29 ਅਪ੍ਰੈਲ ਨੂੰ ‘ਕਿੱਥੋਂ ਆਇਆ ਜਗਤ ਪਸਾਰਾ’ ਕਿਤਾਬ ਰਲੀਜ਼ ਕੀਤੀ ਜਾਵੇਗੀ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 29 ਅਪ੍ਰੈਲ ਨੂੰ ਡਾਕਟਰ ਬਲਜਿੰਦਰ ਸੇਖੋਂ ਦੀ ਕਿਤਾਬ ‘ਕਿੱਥੋਂ ਆਇਆ ਜਗਤ ਪਸਾਰਾ’ ਰਲੀਜ਼ ਕੀਤੀ ਜਾਵੇਗੀ ਅਤੇ ਨਵੇਂ ਸੰਚਾਲਕਾਂ ਦੀ ਚੋਣ ਦੇ ਨਾਲ਼ ਨਾਲ਼ ਕਵਿਤਾਵਾਂ ਦਾ ਦੌਰ ਵੀ ਚੱਲੇਗਾ।
‘ਕਿੱਥੋਂ ਆਇਆ ਜਗਤ ਪਸਾਰਾ’ ਕਿਤਾਬ ਰਾਹੀਂ ਡਾਕਟਰ ਸੇਖੋਂ ਨੇ ਬੜੀ ਹੀ ਸਰਲ ਅਤੇ ਸਾਹਿਤਕ ਭਾਸ਼ਾ ਰਾਹੀਂ ਮਨੁੱਖ ਦੇ ਹੋਂਦ ਵਿੱਚ ਆਉਣ ਦੇ ਧਾਰਮਿਕ ਵਿਸ਼ਵਾਸਾਂ, ਧਾਰਨਾਵਾਂ, ਅਤੇ ਸਾਇੰਸ ਦੀਆਂ ਦਲੀਲਾਂ ਨੂੰ ਬਿਆਨ ਕੀਤਾ ਹੈ ਅਤੇ ਇੱਕ ਸਧਾਰਨ ਪਾਠਕ ਨੂੰ ਸੁਚੇਤ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ।
ਡਾ. ਸੇਖੋਂ ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਸਾਇੰਸ ਦੇ ਪ੍ਰੋਫੈਸਰ ਅਤੇ ਖੋਜਕਾਰ ਰਹਿ ਚੁੱਕੇ ਨੇ ਓਥੇ ਕਾਫ਼ੀ ਲੰਮੇਂ ਸਮੇਂ ਤੋਂ ਰੇਡੀਓ ਪ੍ਰੋਗਰਾਮਾਂ ਰਾਹੀਂ ਉਹ ਟਰਾਂਟੋ ਖੇਤਰ ਵਿੱਚ ਜਨਤਾ ਨੂੰ ਵਡਮੁੱਲੀ ਜਾਣਕਾਰੀ ਦਿੰਦੇ ਰਹਿੰਦੇ ਰਹਿਣ ਕਰਕੇ ਆਮ ਜਨਤਾ ਵਿੱਚ ਵੀ ਇੱਕ ਜਾਣੀ-ਪਛਾਣੀ ਸਖ਼ਸ਼ੀਅਤ ਹਨ।
ਇਸ ਕਿਤਾਬ ‘ਤੇ ਡਾਕਟਰ ਜਸਵਿੰਦਰ ਸੰਧੂ ਵੱਲੋਂ ਪੇਪਰ ਪੜ੍ਹਿਆ ਜਾਵੇਗਾ। ਡਾਕਟਰ ਸੰਧੂ ਖੁਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਸਾਇੰਸ ਦੇ ਪ੍ਰੋਫੈਸਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਗੁਰਬਖਸ਼ ਭੰਡਾਲ ਦੀ ਸ਼ਮੂਲੀਅਤ ਦੀ ਵੀ ਉਮੀਦ ਹੈ।
ਮੀਟਿੰਗ ਵਿੱਚ ਨਵੇਂ ਸੰਚਾਲਕਾਂ ਦੀ ਚੋਣ ਅਤੇ ਕਵਿਤਾਵਾਂ ਦਾ ਦੌਰ ਵੀ ਚੱਲੇਗਾ। ਇਹ ਮੀਟਿੰਗ 150 ਸੈਂਟਰਲ ਪਾਰਕ ਡਰਾਈਵ, ਬਰੈਂਪਟਨ ਵਿਖੇ ਸਥਿਤ ਲਾਇਬਰੇਰੀ ਦੇ ਥੀਏਟਰ ਰੂਮ ਵਿੱਚ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗੀ। ਸਭ ਸਾਹਿਤ ਪ੍ਰੇਮੀਆਂ ਨੂੰ ਇਸ ਮੀਟਿੰਗ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਕੁਲਵਿੰਦਰ ਖਹਿਰਾ (647-407-1955), ਉਂਕਾਰਪ੍ਰੀਤ (647-455-5629), ਜਾਂ ਗੁਰਦਾਸ ਮਿਨਹਾਸ (647-283-0147) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …