6.8 C
Toronto
Monday, November 24, 2025
spot_img
Homeਦੁਨੀਆਦੂਜੀ ਮੰਜ਼ਲ ਤੋਂ ਡਿੱਗੀਆਂ ਦੋ ਬੱਚੀਆਂ

ਦੂਜੀ ਮੰਜ਼ਲ ਤੋਂ ਡਿੱਗੀਆਂ ਦੋ ਬੱਚੀਆਂ

ਟੋਰਾਂਟੋ/ ਬਿਊਰੋ ਨਿਊਜ਼ : ਦੂਜੀ ਮੰਜ਼ਲ ‘ਤੇ ਆਪਣੇ ਘਰ ਦੀ ਖਿੜਕੀ ਤੋਂ ਡਿੱਗਣ ਕਾਰਨ 2 ਅਤੇ 3 ਸਾਲ ਦੀਆਂ ਦੋ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਇਹ ਹਾਦਸਾ ਸ਼ਹਿਰ ਦੇ ਈਸਟ ਐਂਡ ਵਿਚ ਵਾਪਰਿਆ। ਐਮਰਜੈਂਸੀ ਵਰੂ ਨੇ ਮੌਕੇ ‘ਤੇ ਪਹੁੰਚ ਕੇ ਬੱਚੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਇਹ ਘਰ ਬਰਕਵੁਡ ਕ੍ਰਿਸੇਂਟ, ਨਿਕਟ ਸ਼ੇਪਰਡ ਐਵੀਨਿਊ ਈਸਟ ‘ਤੇ ਹੈ। ਹਾਦਸਾ ਰਾਤੀਂ 8.30 ਵਜੇ ਵਾਪਰਿਆ।
ਪੁਲਿਸ ਦਾ ਕਹਿਣਾ ਹੈ ਕਿ ਕੁੜੀਆਂ ਉਸ ਸਮੇਂ ਆਪਣੇ ਬੈੱਡ ‘ਤੇ ਜੰਪ ਕਰ ਰਹੀਆਂ ਸਨ ਅਤੇ ਅਚਾਨਕ ਹੀ ਉਹ ਖਿੜਕੀ ਦੇ ਰਸਤੇ ਬਾਹਰ ਆ ਡਿੱਗੀਆਂ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਹ ਘਾਹ ‘ਤੇ ਡਿੱਗੀਆਂ ਜਾਂ ਫਰਸ਼ ‘ਤੇ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰ ਅਜੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਤਿੰਨ ਸਾਲ ਦੀ ਵੱਡੀ ਲੜਕੀ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES
POPULAR POSTS