Breaking News
Home / ਦੁਨੀਆ / ਭਾਰਤ ਨੇ ਸਾਡਾ ਸਾਥ ਦਿੱਤਾ, ਅਸੀਂ ਵੀ ਦਿਆਂਗੇ : ਬਿਡੇਨ

ਭਾਰਤ ਨੇ ਸਾਡਾ ਸਾਥ ਦਿੱਤਾ, ਅਸੀਂ ਵੀ ਦਿਆਂਗੇ : ਬਿਡੇਨ

ਅਮਰੀਕੀ ਰਾਸ਼ਟਰਪਤੀ ਅਤੇ ਨਰਿੰਦਰ ਮੋਦੀ ਨੇ ਕੀਤੀ ਫੋਨ ‘ਤੇ ਗੱਲਬਾਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕਰਨ ਮਗਰੋਂ ਟਵੀਟ ਕਰਦਿਆਂ ਕਿਹਾ ਕਿ ਭਾਰਤ ਲੋੜ ਦੇ ਵੇਲੇ ਅਮਰੀਕੀ ਲੋਕਾਂ ਦੇ ਨਾਲ ਸੀ ਅਤੇ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਮਾੜੇ ਜਨਤਕ ਸਿਹਤ ਸੰਕਟ ਦੇ ਸਮੇਂ ਅਮਰੀਕਾ ਉਸ ਦੇ ਨਾਲ ਖੜ੍ਹੇਗਾ। ਦੋਵਾਂ ਆਗੂਆਂ ਨੇ ਫੋਨ ‘ਤੇ ਗੱਲਬਾਤ ਕੀਤੀ। ਵਾਈਟ ਹਾਊਸ ਵੱਲੋਂ ਐਲਾਨੀ ਗਈ ਤੁਰੰਤ ਸਹਾਇਤਾ ‘ਚ ਆਕਸੀਜਨ ਸਪਲਾਈ, ਕੋਵਿਡ- 19 ਵੈਕਸੀਨ ਲਈ ਕੱਚੀ ਸਮੱਗਰੀ, ਲੋੜੀਂਦੀਆਂ ਦਵਾਈਆਂ ਤੋਂ ਪੀਪੀਈ ਕਿੱਟਾਂ ਤੱਕ ਸ਼ਾਮਲ ਹਨ। ਬਿਡੇਨ ਨੇ ਮੋਦੀ ਨਾਲ ਫੋਨ ‘ਤੇ ਹੋਈ ਗੱਲਬਾਤ ਤੋਂ ਤੁਰੰਤ ਮਗਰੋਂ ਟਵੀਟ ਕਰਦਿਆਂ ਲਿਖਿਆ,’ਭਾਰਤ ਸਾਡੇ ਨਾਲ ਖੜ੍ਹਾ ਸੀ ਅਤੇ ਅਸੀਂ ਉਨ੍ਹਾਂ ਲਈ ਖੜ੍ਹੇ ਰਹਾਂਗੇ।’ ਜੋ ਬਿਡੇਨ ਦੇ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਦੋਵਾਂ ਆਗੂਆਂ ਵਿਚਾਲੇ ਫੋਨ ‘ਤੇ ਇਹ ਦੂਜੀ ਗੱਲਬਾਤ ਸੀ। ਬਿਡੇਨ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਕੋਵਿਡ- 19 ਖਿਲਾਫ ਲੜਾਈ ਵਿੱਚ ਸੰਕਟਕਾਲੀ ਸਹਾਇਤਾ ਤੇ ਸਾਧਨ ਮੁਹੱਈਆ ਕਰਵਾਉਣ ਲਈ ਅਮਰੀਕਾ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …