18.2 C
Toronto
Wednesday, September 23, 2026
spot_img
Homeਦੁਨੀਆ13 ਜਨਵਰੀ ਨੂੰ ਸਟਰਾਅ ਬੈਰੀ ਹਿੱਲ ਲਾਇਬਰੇਰੀ, ਸਰੀ ਵਿਖੇ ਕਿਤਾਬ '1984 :...

13 ਜਨਵਰੀ ਨੂੰ ਸਟਰਾਅ ਬੈਰੀ ਹਿੱਲ ਲਾਇਬਰੇਰੀ, ਸਰੀ ਵਿਖੇ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਦਾ ਰਿਲੀਜ਼ ਸਮਾਰੋਹ

13 ਜਨਵਰੀ ਨੂੰ ਸਟਰਾਅ ਬੈਰੀ ਹਿੱਲ ਲਾਇਬਰੇਰੀ, ਸਰੀ ਵਿਖੇ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਦਾ ਰਿਲੀਜ਼ ਸਮਾਰੋਹਸਰੀ : ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਿਤ ‘1984 : ਜਦੋਂ ਉਹ ਸਿੱਖਾਂ ਲਈ ਆਏ’ ਕਿਤਾਬ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਵੱਲੋਂ, ਸਿੱਖਾਂ ਦੇ 1984 ਦੇ ਸੰਤਾਪ ਬਾਰੇ, ਬੱਚਿਆਂ ਲਈ ਲਿਖੀ ਗਈ ਪਹਿਲੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹਨਾਂ ਪੱਤਰਕਾਰੀ, ਇਤਿਹਾਸ ਤੇ ਸਿਆਸਤ ਨਾਲ ਸੰਬੰਧਿਤ ਅੱਧੀ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਹਨ।
ਬਹੁਤ ਜਾਣਕਾਰੀ ਭਰਪੂਰ ਅਤੇ ਇਤਿਹਾਸਿਕ ਘਟਨਾਵਾਂ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਕਰਦੀ ਇਹ ਕਿਤਾਬ, 13 ਜਨਵਰੀ ਦਿਨ ਸ਼ਨੀਵਾਰ ਨੂੰ ਸਟਰਾਅ ਬੈਰੀ ਹਿੱਲ ਲਾਇਬਰੇਰੀ ਸਰੀ ਵਿਖੇ ਦੁਪਹਿਰ 1 ਵਜੇ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਸਭ ਨੂੰ ਪਹੁੰਚਣ ਲਈ ਖੁੱਲਾ ਸੱਦਾ ਹੈ।
ਜ਼ਿਕਰਯੋਗ ਹੈ ਕਿ ਇਹ ਕਿਤਾਬ ਅੰਗਰੇਜ਼ੀ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ ਤੇ ਪੰਜਾਬੀ ਤਰਜਮਾ ਬੂਟਾ ਸਿੰਘ ਨਵਾਂਸ਼ਹਿਰ ਨੇ ਕੀਤਾ ਹੈ। ਕਿਤਾਬ ਵਿਚਲੀਆਂ ਪੇਂਟਿੰਗਾਂ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਕਿਤਾਬ ਅਤੇ ਸਮਾਗਮ ਬਾਰੇ ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਸਿੰਘ ਨਾਲ 778 862 2454 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਡਾ. ਗੁਰਵਿੰਦਰ ਸਿੰਘ

RELATED ARTICLES
POPULAR POSTS