Breaking News
Home / ਕੈਨੇਡਾ / Front / ਟਰੇਨ ਹਾਈਜੈਕ ਦੇ ਸਾਰੇ ਬੰਧਕ ਛੁਡਾਏ -ਪਾਕਿਸਤਾਨੀ ਫੌਜ ਦਾ ਦਾਅਵਾ

ਟਰੇਨ ਹਾਈਜੈਕ ਦੇ ਸਾਰੇ ਬੰਧਕ ਛੁਡਾਏ -ਪਾਕਿਸਤਾਨੀ ਫੌਜ ਦਾ ਦਾਅਵਾ

ਅਪਰੇਸ਼ਨ ਦੌਰਾਨ 28 ਫੌਜੀਆਂ ਦੀ ਮੌਤ ਅਤੇ 33 ਲੜਾਕੇ ਵੀ ਢੇਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਟਰੇਨ ਹਾਈਜੈਕ ਦੇ ਸਾਰੇ ਬੰਧਕਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਫੌਜ ਨੇ ਕਿਹਾ ਕਿ 33 ਬਲੂਚ ਲੜਾਕਿਆਂ ਨੂੰ ਮਾਰ ਮੁਕਾਇਆ ਹੈ ਅਤੇ ਇਸ ਅਪਰੇਸ਼ਨ ਵਿਚ ਕੁਝ ਬੰਧਕ ਵੀ ਮਾਰੇ ਗਏ ਹਨ। ਦੱਸਿਆ ਗਿਆ ਹੈ ਕਿ ਬਾਕੀ ਸਾਰੇ ਬੰਧਕਾਂ ਨੂੰ ਰਿਹਾਅ ਕਰਾ ਲਿਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਫੌਜੀਆਂ ਨੇ ਕਈ ਬਲੂਚ ਲੜਾਕਿਆਂ ਨੂੰ ਨਰਕ ਭੇਜ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਵਿਚ ਯਾਤਰਾ ਕਰ ਰਹੇ 27 ਆਫ ਡਿਊਟੀ ਪਾਕਿਸਤਾਨੀ ਫੌਜੀ ਮਾਰੇ ਗਏ ਹਨ ਜਦੋਂ ਕਿ 1 ਫੌਜੀ ਰੈਸਕਿਊ ਅਪਰੇਸ਼ਨ ਦੌਰਾਨ ਮਾਰਿਆ ਗਿਆ ਹੈ। ਉਧਰ ਦੂਜੇ ਪਾਸੇ ਟਰੇਨ ਹਾਈਜੈਕ ਕਰਨ ਵਾਲੀ ਬਲੂਚ ਲਿਬਰੇਸ਼ਨ ਆਰਮੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੋ ਦਿਨਾਂ ਵਿਚ 100 ਤੋਂ ਜ਼ਿਆਦਾ ਪਾਕਿਸਤਾਨੀ ਫੌਜੀਆਂ ਨੂੰ ਮਾਰ ਮੁਕਾਇਆ ਹੈ। ਧਿਆਨ ਰਹੇ ਕਿ ਬਲੂਚ ਆਰਮੀ ਨੇ ਮੰਗਲਵਾਰ ਦੁਪਹਿਰੇ 1 ਵਜੇ ਜਾਫਰ ਐਕਸਪ੍ਰੈਸ ਦੇ 450 ਯਾਤਰੀਆਂ ਨੂੰ ਬੰਧਕ ਬਣਾ ਲਿਆ ਸੀ। ਪਾਕਿਸਤਾਨ ਦੇ ਇਕ ਆਰਮੀ ਅਫਸਰ ਵਲੋਂ ਦੱਸਿਆ ਗਿਆ ਹੈ ਕਿ 346 ਬੰਧਕਾਂ ਨੂੰ ਛੁਡਾ ਲਿਆ ਗਿਆ ਹੈ।

Check Also

ਬਿਕਰਮ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

ਮਜੀਠੀਆ ਦੇ ਘਰ ਪਹੁੰਚੇ ਭੂੰਦੜ ਅਤੇ ਵਲਟੋਹਾ, ਪਰ ਨਹੀਂ ਹੋ ਸਕੀ ਮੁਲਾਕਾਤ ਚੰਡੀਗੜ੍ਹ/ਬਿਊਰੋ ਨਿਊਜ਼ : …