19.4 C
Toronto
Saturday, August 15, 2026
spot_img
Homeਦੁਨੀਆਜੋ ਬਾਈਡਨ ਪ੍ਰਸ਼ਾਸਨ 'ਚ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਮਿਲੀ ਅਹਿਮ...

ਜੋ ਬਾਈਡਨ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਮਿਲੀ ਅਹਿਮ ਜ਼ਿੰਮੇਵਾਰ

ਜੋ ਬਾਈਡਨ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਮਿਲੀ ਅਹਿਮ ਜ਼ਿੰਮੇਵਾਰਹਵਾਈ ਸੈਨਾ ਦੇ ਸਹਾਇਕ ਸਕੱਤਰ ਦੇ ਅਹੁਦੇ ਲਈ ਕੀਤਾ ਗਿਆ ਨਾਮਜ਼ਦ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ-ਅਮਰੀਕੀ ਰਵੀ ਚੌਧਰੀ ਨੂੰ ਪੈਂਟਾਗਨ ਵਿਚ ਇਕ ਅਹਿਮ ਅਹੁਦੇ ਲਈ ਨਾਮਜ਼ਦ ਕੀਤਾ ਹੈ। ਅਮਰੀਕੀ ਏਅਰ ਫੋਰਸ ਦੇ ਇਸ ਸਾਬਕਾ ਅਧਿਕਾਰੀ ਰਵੀ ਚੌਧਰੀ ਨੂੰ ਇੰਸਟਾਲੇਸ਼ਨ ਐਨਰਜੀ ਅਤੇ ਵਾਤਾਵਰਨ ਲਈ ਹਵਾਈ ਸੈਨਾ ਦੇ ਸਹਾਇਕ ਸਕੱਤਰ ਦੇ ਅਹੁਦੇ ਲਈ ਰਾਸ਼ਟਰਪਤੀ ਨੇ ਨਾਮਜ਼ਦ ਕੀਤਾ ਹੈ। ਹੁਣ ਰਵੀ ਚੌਧਰੀ ਨੂੰ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕੀ ਸੈਨੇਟ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਵਾਈਟ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਵੀ ਚੌਧਰੀ ਪਹਿਲਾਂ ਯੂ. ਐੱਸ. ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਦੇ ਸੀਨੀਅਰ ਕਾਰਜਕਾਰੀ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਅਮਰੀਕੀ ਸੈਨੇਟ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।

 

 

RELATED ARTICLES

ਗ਼ਜ਼ਲ

POPULAR POSTS