ਪੰਜਾਬ ਪੁਲਿਸ ਦੇ ਸਿਸਟਮ ’ਚ ਵੱਡੀ ਪੱਧਰ ’ਤੇ ਹੋਣਗੇ ਬਦਲਾਅ
ਲੰਬੇ ਸਮੇਂ ਤੋਂ ਇਕੋ ਜਗ੍ਹਾ ਤਾਇਨਾਤ ਮੁਲਾਜ਼ਮਾਂ ਦੀਆਂ ਹੋਣਗੀਆਂ ਬਦਲੀਆਂ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਦੇ ਸਿਸਟਮ ’ਚ ਵੱਡੇ ਬਦਲਾਅ ਦੀਆਂ ਕਨਸੋਆਂ ਮਿਲ ਰਹੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰ ਅਤੇ ਐਸ ਐਸ ਪੀਜ਼ ਦੀ ਹੋਈ ਮੀਟਿੰਗ ਤੋਂ ਬਾਅਦ ਹੁਣ ਡੀਜੀਪੀ ਗੌਰਵ ਯਾਦਵ ਨੇ ਵੱਡਾ ਫੈਸਲਾ ਲਿਆ ਹੈ। ਡੀਜੀਪੀ ਦੇ ਫੈਸਲੇ ਅਨੁਸਾਰ ਸਾਰੇ ਜ਼ਿਲ੍ਹਿਆਂ ’ਚ ਤਾਇਨਾਤ ਛੋਟੇ ਰੈਂਕ ਦੇ ਮੁਲਾਜ਼ਮ ਅਤੇ ਜਾਂਚ ਅਧਿਕਾਰੀਆਂ ਦੀਆਂ ਬਦਲੀਆ ਕੀਤੀਆਂ ਜਾਣਗੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਥਾਣਿਆਂ ’ਚ ਛੋਟੇ ਰੈਂਕ ਦੇ ਮੁਲਾਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਇਕ ਹੀ ਜਗ੍ਹਾ ’ਤੇ ਤਾਇਨਾਤ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਮੁੱਖ ਚਰਚਾ ਥਾਣਿਆਂ ਦੇ ਮੁਲਾਜ਼ਮਾਂ ਖਿਲਾਫ਼ ਮਿਲੀਆਂ ਸ਼ਿਕਾਇਤਾਂ ’ਤੇ ਕੀਤੀ ਗਈ ਸੀ। ਮੀਟਿੰਗ ਦੌਰਾਨ ਇਹ ਵੀ ਗੱਲ ਹੋਈ ਕਿ ਕੁੱਝ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦੇ ਨਾਲ ਮਿਲੀਭੁਗਤ ਹੈ। ਜਿਸ ਦੇ ਚਲਦਿਆਂ ਹੁਣ ਪਿਛਲੇ ਲੰਬੇ ਸਮੇਂ ਤੋਂ ਇਕ ਥਾਣੇ ’ਚ ਤਾਇਨਾਤ ਮੁਲਜ਼ਮਾਂ ਦੇ ਤਾਇਨਾਤ ਦੀਆਂ ਹੁਣ ਬਦਲੀਆਂ ਕੀਤੀਆਂ ਜਾਣਗੀਆਂ ਅਤੇ ਇਹ ਤਬਾਦਲੇ ਜ਼ਿਲ੍ਹਾ ਪੱਧਰ ’ਤੇ ਹੋਣਗੇ ਨੇ ਥਾਣਾ ਪੱਧਰ ’ਤੇ। ਡੀਜੀਪੀ ਗੌਰਵ ਯਾਦਵ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਨਸ਼ਾ ਤਸਕਰਾਂ ਅਤੇ ਨਸ਼ਿਆਂ ’ਤੇ ਰੋਕ ਲਗਾਉਣ ਵਿਚ ਵੱਡੀ ਮਦਦ ਮਿਲੇਗੀ। ਕਿਉਂਕਿ ਜਦੋਂ ਮੁਲਾਜ਼ਮ ਨੇਂ ਜਗ੍ਹਾ ’ਤੇ ਜਾਣਗੇ ਤਾਂ ਕੁਰੱਪਸ਼ਨ ਦੇ ਚਾਂਸ ਬਹੁਤ ਘਟ ਜਾਣਗੇ।