ਝਾਰਖੰਡ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਦੇ ਠਿਕਾਣਿਆਂ ਤੋਂ ਮਿਲਿਆ 300 ਕਰੋੜ ਰੁਪਏ ਕੈਸ਼
6 ਛੋਟੀਆਂ ਅਤੇ 6 ਵੱਡੀਆਂ ਮਸ਼ੀਨਾਂ ਨਾਲ ਨੋਟਾਂ ਦਾ ਕੀਤੀ ਜਾ ਰਹੀ ਹੈ ਗਿਣਤੀ
ਰਾਂਚੀ/ਬਿਊਰੋ ਨਿਊਜ਼ :
ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਤਿੰਨ ਰਾਜਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ 10 ਠਿਕਾਣਿਆਂ ’ਤੇ ਆਮਦਨ ਕਰ ਵਿਭਾਗ ਨੂੰ 300 ਕਰੋੜ ਰੁਪਏ ਤੋਂ ਵੀ ਜ਼ਿਆਦਾ ਕੈਸ਼ ਮਿਲ ਚੁੱਕਿਆ ਹੈ। ਟੈਕਸ ਚੋਰੀ ਦੇ ਮਾਮਲੇ ’ਚ ਇਨ੍ਹਾਂ ਦੇ ਘਰ, ਦਫਤਰ ਅਤੇ ਫੈਕਟਰੀ ’ਤੇ ਲੰਘੇ ਬੁੱਧਵਾਰ 6 ਦਸੰਬਰ ਨੂੰ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ। ਧੀਰਜ ਸਾਹੂ ਝਾਰਖੰਡ ਤੋਂ ਰਾਜਸਭਾ ਮੈਂਬਰ ਹਨ। ਸ਼ੁੱਕਰਵਾਰ ਨੂੰ ਤੀਜੇ ਦਿਨ 6 ਵੱਡੀਆਂ ਅਤੇ 6 ਛੋਟੀਆਂ ਮਸ਼ੀਨਾਂ ਨਾਲ ਜਬਤ ਕੀਤੇ ਕੈਸ਼ ਦੀ ਗਿਣਤੀ ਕੀਤੀ ਗਈ ਜੋ ਅੱਜ ਸ਼ਨੀਵਾਰ ਤੱਕ ਜਾਰੀ ਹੈ। ਆਮਦਨ ਵਿਭਾਗ ਦੇ ਅਧਿਕਾਰੀ ਸੰਜੇ ਬਹਾਦਰ ਨੇ ਦਿੱਲੀ ਜਾਣ ਸਮੇਂ ਭੁਵਨੇਸ਼ਵਰ ਏਅਰਪੋਰਟ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੈਸ਼ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਸ ਦੀ ਗਿਣਤੀ ਕਰਨ ਲਈ ਦੋ ਦਿਨ ਦਾ ਸਮਾਂ ਹੋਰ ਲੱਗੇਗਾ। ਉਨ੍ਹਾਂ ਅੱਗੇ ਕਿਹਾ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਕੈਸ਼ ਦੀ ਅਧਿਕਾਰਤ ਗਿਣਤੀ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਸਕੇਗੀ ਕਿ ਕਿੰਨਾ ਕੈਸ਼ ਬਰਾਮਦ ਹੋਇਆ ਹੈ।