Breaking News
Home / ਕੈਨੇਡਾ / Front / ਪੰਜਾਬੀ ਗਾਇਕ ਬੱਬੂ ਮਾਨ ਕਿਸਾਨਾਂ ਦੇ ਹੱਕ ’ਚ ਨਿੱਤਰੇ

ਪੰਜਾਬੀ ਗਾਇਕ ਬੱਬੂ ਮਾਨ ਕਿਸਾਨਾਂ ਦੇ ਹੱਕ ’ਚ ਨਿੱਤਰੇ

ਧਰਨੇ ਵਾਲਾ ਗੀਤ ਕੀਤਾ ਰਿਲੀਜ਼, 24 ਘੰਟੇ ’ਚ ਡੇਢ ਲੱਖ ਲੋਕਾਂ ਨੇ ਸੁਣਿਆ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰ ਆਏ ਹਨ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਇਕ ਗੀਤ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਦੀ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਉਤਰਨ ਵਾਲਾ ਬੱਬੂ ਮਾਨ ਵੱਡਾ ਚਿਹਰਾ ਹੈ ਜਦਕਿ ਇਸ ਤੋਂ ਪਹਿਲਾਂ ਰੇਸ਼ਮ ਅਨਮੋਲ, ਸ੍ਰੀ ਬਰਾੜ ਤੋਂ ਇਲਾਵਾ ਹਰਿਆਣਾ ਦੇ ਗਾਇਕ ਵੀ ਕਿਸਾਨਾਂ ਦੇ ਹੱਕ ਵਿਚ ਆ ਚੁੱਕੇ ਹਨ। ਗਾਇਕ ਬੱਬੂ ਮਾਨ ਵੱਲੋਂ ਰਿਲੀਜ਼ ਕੀਤੇ ਗਏ ਗੀਤ ‘ਧਰਨੇ ਵਾਲੇ’ ਨੂੰ 24 ਘੰਟੇ ਅੰਦਰ ਡੇਢ ਲੱਖ ਤੋਂ ਵੱਧ ਲੋਕ ਸੁਣ ਚੁੱਕੇ ਹਨ। ਇਹ ਗੀਤ 3 ਮਿੰਟ ਅਤੇ 38 ਸਕਿੰਟ ਦਾ ਹੈ ਅਤੇ ਇਸ ਗੀਤ ਦੇ ਬੋਲ ਹਨ ‘ਸੁਣ ਬੈਲਬੌਟਮ ਵਾਲੀਏ ਕੁੜੀਏ … ਅਸੀਂ ਧਰਨੇ ਵਾਲੇ ਹਾਂ…। ਇਸ ਤੋਂ ਪਹਿਲਾਂ ਬੱਬੂ ਮਾਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜੋ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਦਾ ਸੀ, ਇਥੇ ਬੱਬੂ ਵੱਲੋਂ ਲੰਘੇ ਦਿਨੀਂ ਇਕ ਲਾਈਵ ਸ਼ੋਅ ਕੀਤਾ ਗਿਆ। ਇਸ ਸ਼ੋਅ ਦੌਰਾਨ ਵੀ ਬੱਬੂ ਮਾਨ ਵੱਲੋਂ ਕਿਸਾਨਾਂ ਦਾ ਹੌਸਲਾ ਵਧਾਇਆ ਗਿਆ ਸੀ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …