Breaking News
Home / ਪੰਜਾਬ / ਬਾਰਦਾਨੇ ਦੀ ਘਾਟ ਜਾਣ-ਬੁੱਝ ਕੇ ਪੈਦਾ ਕੀਤੀ ਗਈ

ਬਾਰਦਾਨੇ ਦੀ ਘਾਟ ਜਾਣ-ਬੁੱਝ ਕੇ ਪੈਦਾ ਕੀਤੀ ਗਈ

ਦਲਜੀਤ ਚੀਮਾ ਨੇ ਇਸ ਨੂੰ ਦੱਸਿਆ ਗਿਣੀ ਮਿੱਥੀ ਸਾਜਿਸ਼ ਦਾ ਨਤੀਜਾ
ਰੋਪੜ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਣਕ ਦੀ ਖਰੀਦ ਵਾਸਤੇ ਬਾਰਦਾਨੇ ਦੀ ਘਾਟ ਇਕ ਗਿਣੀ ਮਿਥੀ ਸਾਜਿਸ਼ ਦਾ ਨਤੀਜਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਸਥਾਨਕ ਪੱਧਰ ‘ਤੇ ਪਲਾਸਟਿਕ ਬੈਗ ਖਰੀਦ ਕੇ ਵੱਡੀ ਹੇਰਾਫੇਰੀ ਕੀਤੀ ਗਈ ਹੈ ਅਤੇ ਇਸ ਘਪਲੇ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਇਸ ਸਾਰੇ ਘਪਲੇ ਦੀ ਉਚ ਪੱਧਰੀ ਨਿਆਇਕ ਜਾਂਚ ਵੀ ਹੋਣੀ ਚਾਹੀਦੀ ਹੈ। ਰੋਪੜ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਦੱਸਿਆ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਵੱਡੇ ਪੱਧਰ ‘ਤੇ ਘਪਲੇ ਕਰਨ ਲਈ ਮੰਤਰੀ ਆਸ਼ੂ ਨੇ ਵੱਡੀ ਸਾਜਿਸ਼ ਰਚੀ ਹੈ ਅਤੇ ਜਾਣ ਬੁਝ ਕੇ ਬਾਰਦਾਨੇ ਦੀ ਘਾਟ ਪੈਦਾ ਕੀਤੀ ਗਈ।

 

Check Also

ਹਰਪਾਲ ਚੀਮਾ ਦਾ ਆਰੋਪ – ਪੰਜਾਬ ’ਚ ਅਕਾਲੀ ਸਰਕਾਰ ਸਮੇਂ ਆਇਆ ਨਸ਼ਾ

  ਕਿਹਾ : ਅਕਾਲੀ ਦਲ ’ਤੇ ਸਿਰਫ ਬਾਦਲ ਪਰਿਵਾਰ ਦਾ ਕਬਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ’ਚ …