Breaking News
Home / ਪੰਜਾਬ / ਬੈਂਸ ਭਰਾਵਾਂ ਨੇ ਕਿਸੇ ਵੀ ਪਾਰਟੀ ਨਾਲ ਨਹੀਂ ਕੀਤਾ ਚੋਣ ਗਠਜੋੜ

ਬੈਂਸ ਭਰਾਵਾਂ ਨੇ ਕਿਸੇ ਵੀ ਪਾਰਟੀ ਨਾਲ ਨਹੀਂ ਕੀਤਾ ਚੋਣ ਗਠਜੋੜ

ਲੋਕ ਇਨਸਾਫ ਪਾਰਟੀ ਵੱਲੋਂ 34 ਉਮੀਦਵਾਰਾਂ ਦੀ ਸੂਚੀ ਜਾਰੀ
ਲੁਧਿਆਣਾ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਬੈਂਸ ਭਰਾਵਾਂ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਚੋਣ ਗਠਜੋੜ ਨਹੀਂ ਕੀਤਾ। ਸੂਚੀ ਅਨੁਸਾਰ ਦੋਵੇਂ ਵਿਧਾਇਕ ਬੈਂਸ ਭਰਾ ਆਪਣੇ ਪੁਰਾਣੇ ਵਿਧਾਨ ਸਭਾ ਹਲਕਿਆਂ ਵਿੱਚੋਂ ਹੀ ਚੋਣ ਲੜਨਗੇ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਬਲਵਿੰਦਰ ਸਿੰਘ ਬੈਂਸ ਹਲਕਾ ਲੁਧਿਆਣਾ ਦੱਖਣੀ, ਸਿਮਰਜੀਤ ਸਿੰਘ ਬੈਂਸ ਹਲਕਾ ਲੁਧਿਆਣਾ ਆਤਮ ਨਗਰ, ਰਣਧੀਰ ਸਿੰਘ ਸਿਵੀਆਂ ਹਲਕਾ ਲੁਧਿਆਣਾ ਉੱਤਰੀ, ਗਗਨਦੀਪ ਸਿੰਘ ਕੈਂਥ ਹਲਕਾ ਲੁਧਿਆਣਾ ਗਿੱਲ, ਵਕੀਲ ਗੁਰਜੋਧ ਸਿੰਘ ਗਿੱਲ ਹਲਕਾ ਲੁਧਿਆਣਾ ਪੂਰਬੀ, ਜਗਦੀਪ ਸਿੰਘ ਜੱਗੀ ਹਲਕਾ ਪਾਇਲ, ਗੁਰਮੀਤ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ, ਜਸਵਿੰਦਰ ਸਿੰਘ ਰਿੱਖੀ ਧੂਰੀ, ਬਿਕਰਮ ਸਿੰਘ ਚੌਹਾਨ ਦਿੜ੍ਹਬਾ, ਹਰਮਨਪ੍ਰੀਤ ਸਿੰਘ ਡਿੰਕੀ ਸੰਗਰੂਰ, ਹਰਜਿੰਦਰ ਸਿੰਘ ਬਰਾੜ ਹਲਕਾ ਬਾਘਾ ਪੁਰਾਣਾ, ਸੁਖਦੇਵ ਸਿੰਘ ਬਾਬਾ ਹਲਕਾ ਨਿਹਾਲ ਸਿੰਘ ਵਾਲਾ, ਜਗਜੀਤ ਸਿੰਘ ਹਲਕਾ ਧਰਮਕੋਟ, ਵਿਜੈ ਤਰੋਹਨ ਹਲਕਾ ਬਟਾਲਾ, ਅਮਰਜੀਤ ਸਿੰਘ ਡੇਰਾ ਬਾਬਾ ਨਾਨਕ, ਵਕੀਲ ਸਵਤੰਤਰ ਦੀਪ ਸਿੰਘ ਹਲਕਾ ਅਮਲੋਹ, ਸਾਬਕਾ ਡੀਐੱਸਪੀ ਜਗਦੇਵ ਸਿੰਘ ਹਲਕਾ ਬੱਸੀ ਪਠਾਣਾਂ, ਸੋਢੀ ਰਾਮ ਹਲਕਾ ਚੱਬੇਵਾਲ, ਰੋਹਿਤ ਕੁਮਾਰ ਹਲਕਾ ਟਾਂਡਾ, ਰਾਜਬੀਰ ਸਿੰਘ ਹਲਕਾ ਖਡੂਰ ਸਾਹਿਬ, ਅਮਰੀਕ ਸਿੰਘ ਵਰਪਾਲ ਹਲਕਾ ਤਰਨਤਾਰਨ, ਧਰਮਜੀਤ ਬੋਨੀ ਹਲਕਾ ਮੁਕਤਸਰ ਸਾਹਿਬ, ਮੁਹੰਮਦ ਅਨਵਰ ਹਲਕਾ ਮਾਲੇਰਕੋਟਲਾ ਤੇ ਮਨਜੀਤ ਸਿੰਘ ਮੀਹਾਂ ਹਲਕਾ ਸਰਦੂਲਗੜ੍ਹ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।

Check Also

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਦੀ ਬੀਬੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ’ਚ ਮਚਿਆ ਹੜਕੰਪ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ …