6.3 C
Toronto
Saturday, November 1, 2025
spot_img
HomeਕੈਨੇਡਾFrontਬੀਤੇ ਦਿਨੀ ਮੋਗਾ ਚ ਅਣਪਛਾਤਿਆਂ ਵਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ...

ਬੀਤੇ ਦਿਨੀ ਮੋਗਾ ਚ ਅਣਪਛਾਤਿਆਂ ਵਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ ਕੀਤਾ ਕਤਲ

ਬੀਤੇ ਦਿਨੀ ਮੋਗਾ ਚ ਅਣਪਛਾਤਿਆਂ ਵਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ ਕੀਤਾ ਕਤਲ

ਚੰਡੀਗੜ੍ਹ / ਬਿਊਰੋ ਨੀਊਜ਼ :

ਬੀਤੇ ਦਿਨੀ ਮੋਗਾ ਦੇ ਪਿੰਡ ਡਾਲਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਕੁਝ ਅਣਪਛਾਤਿਆਂ ਵੱਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਮੋਗਾ ਦੇ ਪਿੰਡ ਡਾਲਾ ਦਾ ਰਹਿਣ ਵਾਲਾ ਸੀ |

ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਅਜੀਤਵਾਲ ਬਲਾਕ ਦਾ ਕਾਂਗਰਸ ਪ੍ਰਧਾਨ ਤੇ ਪਿੰਡ ਡਾਲਾ ਦਾ ਨੰਬਰਦਾਰ ਵੀ ਸੀ ਕੁਝ ਮੋਟਰਸਾਇਕਲ ਸਵਾਰਾਂ ਨੇ ਘਰ ‘ਚ ਵੜਕੇ ਗੋ.ਲੀਆਂ ਮਾਰ ਕੇ ਨੰਬਰਦਾਰ ਬਲਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਕਿਸੇ ਫਾਰਮ ‘ਤੇ ਮੋਹਰ ਲਗਵਾਉਣ ਦੇ ਬਹਾਨੇ ਉਸ ਦੇ ਘਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਬਲਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਰਸਤੇ ਵਿਚ ਹੀ ਉਸਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS