19.9 C
Toronto
Sunday, October 19, 2025
spot_img
Homeਪੰਜਾਬਨਵਜੋਤ ਸਿੱਧੂ ਨੇ ਅੰਮ੍ਰਿਤਸਰ 'ਚ ਸਫਾਈ ਮੁਹਿੰਮ ਦੀ ਕੀਤੀ ਸ਼ੁਰੂਆਤ

ਨਵਜੋਤ ਸਿੱਧੂ ਨੇ ਅੰਮ੍ਰਿਤਸਰ ‘ਚ ਸਫਾਈ ਮੁਹਿੰਮ ਦੀ ਕੀਤੀ ਸ਼ੁਰੂਆਤ

ਕਿਹਾ, ਸਫਾਈ ਮੁਹਿੰਮ ਦਾ ਮਕਸਦ ਲੋਕਾਂ ਵਿਚ ਜਾਗਰੂਕਤਾ ਲਿਆਉਣਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕੌਂਸਲਰਾਂ ਨਾਲ ਮਿਲ ਕੇ ਅੱਜ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਿੱਧੂ ਨੇ ਹੱਥ ਵਿਚ ਝਾੜੂ ਫੜ ਕੇ ਜਿੱਥੇ ਸੜਕਾਂ ਨੂੰ ਸਾਫ ਕੀਤਾ ਉੱਥੇ ਉਨ੍ਹਾਂ ਨੇ ਆਪਣੇ ਹੱਥੀਂ ਕੂੜੇ ਦੇ ਥੈਲੇ ਭਰੇ ਤੇ ਸਫਾਈ ਕੀਤੀ । ਸਿੱਧੂ ਨੇ ਇਸ ਸਫਾਈ ਮੁਹਿੰਮ ਨੂੰ ਸੱਚੀ ਸੇਵਾ ਦੱਸਿਆ। ਉਨ੍ਹਾਂ ਕਿਹਾ ਇਹ ਸ਼ੁੱਭ ਕਾਰਜ ਕਰਦਿਆਂ ਮੇਰੀਆਂ ਅੱਖਾਂ ਵੀ ਭਰ ਆਈਆਂ ਹਨ। ਸਿੱਧੂ ਨੇ ਸਫਾਈ ਮੁਹਿੰਮ ਦਾ ਮਕਸਦ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਦੱਸਿਆ ਤਾਂ ਕਿ ਲੋਕ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵੀ ਸੋਚਣ।
ਉਨ੍ਹਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਤੇ ਕੌਂਸਲਰਾਂ ਬਾਰੇ ਕਿਹਾ ਕਿ ਗੁਰੂ ਕੀ ਨਗਰੀ ਦੇ ਮੇਅਰ ਤੇ ਕੌਂਸਲਰ ਹੋਣਹਾਰ ਹਨ, ਜੋ ਲੋਕਾਂ ਲਈ ਉਦਾਹਰਣ ਬਣਨਗੇ। ਸਿੱਧੂ ਨੇ ਕਿਹਾ ਸ਼ਹਿਰ ਦੀ ਸਫਾਈ ਲਈ ਇੱਕ-ਇੱਕ ਵਾਰਡ ਵਿਚ ਪੰਜ-ਪੰਜ ਅਫਸਰ ਜਵਾਬਦੇਹ ਹੋਣਗੇ।

RELATED ARTICLES
POPULAR POSTS