ਮੰਤਰੀ ਬਣਨ ਦੀ ਦੌੜ ਵਿਚ ਇੱਕ ਦਰਜਨ ਤੋਂ ਵਧੇਰੇ ਵਿਧਾਇਕ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਮੰਤਰੀ ਮੰਡਲ ਵਿਚ ਵਾਧਾ ਇੱਕ ਵਾਰ ਫਿਰ ਟਲ ਗਿਆ ਹੈ। ਇਹ ਵਾਧਾ ਪਹਿਲਾਂ ਵੀ 5 ਵਾਰ ਟਲਿਆ ਸੀ। ਵਾਧਾ ਟਲਣ ਦਾ ਕਾਰਨ ਰਾਹੁਲ ਬ੍ਰਿਗੇਡ ਨਾਲ ਸਬੰਧਿਤ ਨੌਜਵਾਨ ਵਿਧਾਇਕਾਂ ਨੂੰ ਮੰਤਰੀ ਬਣਾਉਣ ਬਾਰੇ ਵਿਵਾਦ ਮੰਨਿਆ ਜਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿਚ ਇਸ ਵਾਧੇ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਚੱਲ ਰਹੀ ਹੈ, ਉਸ ਤੋਂ ਲਗਦਾ ਹੈ ਕਿ ਇਹ ਵਾਧਾ ਹੋਣਾ ਦੂਰ ਦੀ ਗੱਲ ਹੈ। ਪੰਜਾਬ ਦੇ ਮੰਤਰੀ ਮੰਡਲ ਵਿਚ ਵਾਧੇ ਵਿਚ ਵੱਡੀ ਰੁਕਾਵਟ ਤਾਂ ਇਹੋ ਹੈ ਕਿ ਵਾਧੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਕਾਰ ਸਹਿਮਤੀ ਦਾ ਨਾ ਹੋਣਾ ਹੈ। ਪਰ ਵਾਧਾ ਨਾ ਹੋਣ ਬਾਰੇ ਹੋਰ ਵੀ ਕਾਰਨ ਦੱਸੇ ਜਾਂਦੇ ਹਨ। ਮੰਤਰੀ ਬਣਨ ਦੀ ਦੌੜ ਵਿਚ ਇੱਕ ਦਰਜਨ ਤੋਂ ਵਧੇਰੇ ਵਿਧਾਇਕ ਸ਼ਾਮਲ ਹਨ। ਕਾਂਗਰਸ ਦੇ ਸ਼ੂਤਰਾਂ ਨੇ ਦੱਸਿਆ ਕਿ ਰਾਹੁਲ ਬ੍ਰਿਗੇਡ ਦੀ ਤਰਫ਼ੋਂ ਵਿਜੇ ਇੰਦਰ ਸਿੰਗਲਾ, ਕੁਲਜੀਤ ਸਿੰਘ ਨਾਗਰਾ ਅਤੇ ਰਾਜਾ ਵੜਿੰਗ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …