16.5 C
Toronto
Sunday, July 19, 2026
spot_img
Homeਪੰਜਾਬਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਗੱਡੀ 'ਤੇ ਹਮਲਾ, ਜਾਨ ਬਚਾ ਦੌੜੇ

ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਗੱਡੀ ‘ਤੇ ਹਮਲਾ, ਜਾਨ ਬਚਾ ਦੌੜੇ

1ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੱਤੀਵਾਲ ਕਲਾਂ ਦੇ ਨਿਵਾਸੀਆਂ ਨੇ ਸੇਖੋਂ ਨੂੰ ਘੇਰਿਆ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੱਤੀਵਾਲ ਕਲਾਂ ਵਿੱਚ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਗੱਡੀ ‘ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਉਹ ਸੁਰੱਖਿਅਤ ਹਨ, ਪਰ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਹਮਲਾ ਕਰਨ ਵਾਲੇ ਲੋਕ ਪਿੰਡ ਦੇ ਹੀ ਹਨ। ਕੁੱਤੀਵਾਲ ਪਿੰਡ ਸੇਖੋਂ ਦੇ ਹਲਕੇ ਮੌੜ ਵਿਚ ਪੈਂਦਾ ਹੈ। ਜਾਣਕਾਰੀ ਮੁਤਾਬਕ ਪਿੰਡ ਵਿੱਚ ਚੱਲ ਰਹੀ ਡਰੇਨੇਜ਼ ਦੀ ਸਮੱਸਿਆ ਕਾਰਨ ਲੋਕਾਂ ਨੇ ਸੇਖੋਂ ਨੂੰ ਨਿਸ਼ਾਨਾ ਬਣਾਇਆ। ਲੋਕ ਕਾਫੀ ਲੰਮੇ ਸਮੇਂ ਤੋਂ ਡਰੇਨੇਜ਼ ਵਿਚ ਸੁਧਾਰ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਖੋਖਰ ਵਿਚ ਵੀ ਕਿਸਾਨਾਂ ਨੇ ਜਨਮੇਜਾ ਸਿੰਘ ਸੇਖੋਂ ਦਾ ਵਿਰੋਧ ਕੀਤਾ ਸੀ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਤੇ ਬੇਅਦਬੀ ਕਾਂਡ ਸਮੇਂ ਅਕਾਲੀ ਆਗੂਆਂ ਦਾ ਵੱਡੇ ਪੱਧਰ ‘ਤੇ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਕਾਫੀ ਲੰਮੇ ਸਮੇਂ ਬਾਅਦ ਸੇਖੋਂ ਨੂੰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

RELATED ARTICLES
POPULAR POSTS