Breaking News
Home / ਦੁਨੀਆ / ਬੰਗਲਾਦੇਸ਼ ‘ਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੇਗੀ ਸ਼ੇਖ਼ ਹਸੀਨਾ

ਬੰਗਲਾਦੇਸ਼ ‘ਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੇਗੀ ਸ਼ੇਖ਼ ਹਸੀਨਾ

ਅਵਾਮੀ ਲੀਗ ਨੇ ਦੋ-ਤਿਹਾਈ ਤੋਂ ਵੱਧ ਸੀਟਾਂ ਜਿੱਤੀਆਂ; ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ
ਢਾਕਾ/ਬਿਊਰੋ ਨਿਊਜ਼ : ਅਵਾਮੀ ਲੀਗ ਦੀ ਹੂੰਝਾ ਫੇਰੂ ਜਿੱਤ ਮਗਰੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਲਗਾਤਾਰ ਚੌਥੀ ਵਾਰ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਉਂਜ ਉਹ ਪੰਜਵੀਂ ਵਾਰ ਇਸ ਅਹੁਦੇ ‘ਤੇ ਬੈਠਣਗੇ। ਦੋ-ਤਿਹਾਈ ਤੋਂ ਵੱਧ ਸੀਟਾਂ ਜਿੱਤਣ ਕਾਰਨ ਸ਼ੇਖ਼ ਹਸੀਨਾ ਬੰਗਲਾਦੇਸ਼ ਦੀ ਆਜ਼ਾਦੀ ਮਗਰੋਂ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿਣ ਵਾਲੀ ਆਗੂ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ‘ਤੇ ਸ਼ੇਖ ਹਸੀਨਾ ਨੂੰ ਵਧਾਈ ਦਿੱਤੀ।
ਹਸੀਨਾ ਦੀ ਪਾਰਟੀ ਨੇ 299 ‘ਚੋਂ 223 ਸੀਟਾਂ ਜਿੱਤੀਆਂ ਹਨ ਜਦਕਿ ਇਕ ਸੀਟ ‘ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਉਥੇ ਬਾਅਦ ‘ਚ ਚੋਣ ਕਰਵਾਈ ਜਾਵੇਗੀ। ਸੰਸਦ ‘ਚ ਮੁੱਖ ਵਿਰੋਧੀ ਧਿਰ ਜਾਤੀਆ ਪਾਰਟੀ ਨੂੰ 11, ਬੰਗਲਾਦੇਸ਼ ਕਲਿਆਣ ਪਾਰਟੀ, ਜਾਤੀਆ ਸਮਾਜਤਾਂਤਰਿਕ ਦਲ ਅਤੇ ਵਰਕਰਜ਼ ਪਾਰਟੀ ਆਫ਼ ਬੰਗਲਾਦੇਸ਼ ਨੂੰ ਇਕ-ਇਕ ਸੀਟਾਂ ਮਿਲੀਆਂ ਹਨ ਜਦਕਿ 62 ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਅਵਾਮੀ ਲੀਗ ਦੇ ਜਨਰਲ ਸਕੱਤਰ ਅਬਦੁੱਲ ਕਾਦਿਰ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਬੀਐੱਨਪੀ ਅਤੇ ਜਮਾਤ-ਏ-ਇਸਲਾਮੀ ਨੂੰ ਨਕਾਰ ਦਿੱਤਾ ਹੈ। ਸ਼ੇਖ਼ ਹਸੀਨਾ ਨੇ ਕਿਹਾ ਕਿ ਉਹ ਮੁਲਕ ਦੇ ਲੋਕਾਂ ਦਾ ਧਿਆਨ ਇਕ ਮਾਂ ਵਾਂਗ ਰੱਖਦੀ ਹੈ। ਚੋਣਾਂ ਜਿੱਤਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਦੇਸ਼ ਚਲਾਉਂਦੇ ਹੋ ਤਾਂ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਮਰਦ ਹੋ ਜਾਂ ਔਰਤ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …