ਨਵੀਂ ਦਿੱਲੀ : 73ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਸਰਕਾਰ ਨੇ ਪਾਕਿ ਦੇ ਖਿਲਾਫ ਬਹਾਦਰੀ ਦਿਖਾਉਣ ਵਾਲੇ ਹਵਾਈ ਫੌਜ ਦੇ 7 ਅਫਸਰਾਂ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਕੀਤਾ। ਜਦਕਿ ਹਵਾਈ ਫੌਜ ਦੇ ਪੰਜ ਹੋਰ ਅਫਸਰਾਂ ਲਈ ਵੀ ਮੈਡਲਾਂ ਦਾ ਐਲਾਨ ਹੋਇਆ। ਯੁੱਧ ਸੇਵਾ ਮੈਡਲ ਪ੍ਰਾਪਤ ਕਰਨ ਵਾਲੇ ਅਫਸਰਾਂ ‘ਚ ਇਕ ਨਾਮ ਸਕਵਾਈਡਰਨ ਲੀਡਰ ਮਿੰਟੀ ਅਗਰਵਾਲ ਦਾ ਵੀ ਹੈ, ਜੋ 27 ਫਰਵਰੀ ਨੂੰ ਕਸ਼ਮੀਰ ਵਿਚ ਪਾਕਿ ਜਹਾਜ਼ਾਂ ਦੀ ਘੁਸਪੈਠ ਦੌਰਾਨ ਲਾੜਕੂ ਜਹਾਜ਼ਾਂ ਦੇ ਕੰਟਰੋਲਰ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ। ਪਾਕਿ ਦੇ ਐਫ-16 ਫਾਈਟਰ ਜੈਟ ਦੇ ਹਮਲੇ ਨਕਾਮ ਕਰਨ ਤੇ ਉਸ ਨੂੰ ਡੇਗਣ ਵਿਚ ਵਿੰਗ ਕਮਾਂਡਰ ਅਭਿਨੰਦਨ ਦੀ ਮੱਦਦ ਕਰਨ ਵਾਲੀ ਮਿੰਟੀ ਅਗਰਵਾਲ ਫੌਜ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਹੈ, ਜਿਸ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …