Breaking News
Home / ਭਾਰਤ / ਹਿੰਸਾ ਤੇ ਅੱਤਵਾਦ ਅੱਗੇ ਨਹੀਂ ਝੁਕਾਂਗੇ : ਮੋਦੀ

ਹਿੰਸਾ ਤੇ ਅੱਤਵਾਦ ਅੱਗੇ ਨਹੀਂ ਝੁਕਾਂਗੇ : ਮੋਦੀ

Modi Independec Day copy copyਆਜ਼ਾਦੀ ਦਿਵਸ ਸੰਬੋਧਨ ‘ਚ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਤੇ ਗਿਲਗਿਤ ਦਾ ਮੁੱਦਾ ਉਠਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦ ਅਤੇ ਹਿੰਸਾ ਦੇ ਅੱਗੇ ਝੁਕੇਗੀ ਨਹੀਂ। ਅੱਤਵਾਦੀਆਂ ਦਾ ਗੁਣਗਾਣ ਕਰਨ ਵਾਲੇ ਪਾਕਿਸਤਾਨ ‘ਤੇ ਨਿਸ਼ਾਨਾ ਕੱਸਦੇ ਹੋਏ ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਖਰ ਇਹ ਕਿਸ ਤਰ੍ਹਾਂ ਦਾ ਦੇਸ਼ ਹੈ, ਜੋ ਅੱਤਵਾਦ ਤੋਂ ਪ੍ਰੇਰਣਾ ਲੈਂਦਾ ਹੈ।
ਉਨ੍ਹਾਂ ਬਲੋਚਿਸਤਾਨ, ਗਿਲਗਿਤ ਅਤੇ ਮਕਬੂਜ਼ਾ ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੰਮੂ-ਕਸ਼ਮੀਰ, ਪੂਰਬ ਉੱਤਰ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਹਿੰਸਾ ਦਰਮਿਆਨ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ ਵਿਚ ਵਾਪਸ ਆ ਜਾਣ। ਉਨ੍ਹਾਂ ਕਿਹਾ ਕਿ ਹਿੰਸਾ ਦੇ ਰਸਤੇ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ। ਨਿਰਦੋਸ਼ ਲੋਕਾਂ ਦੀ ਹੱਤਿਆ ਦੀ ਖੇਡ ਖੇਡੀ ਜਾ ਰਹੀ ਹੈ। ਦੇਸ਼ ਕਦੇਂ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ ਨੂੰ ਦੇਖੋ ਅਤੇ ਸ਼ਾਂਤੀ ਦਾ ਜੀਵਨ ਬਤੀਤ ਕਰੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦਾ 70ਵਾਂ ਸਾਲ ਇਕ ਨਵਾਂ ਸੰਕਲਪ, ਨਵੀਂ ਉਮੰਗ, ਨਵੀਂ ਊਰਜਾ, ਦੇਸ਼ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦਾ ਸੰਕਲਪ ਲੈਣ ਦਾ ਸਮਾਂ ਹੈ। ਅਸੀਂ ਜਿਸ ਆਜ਼ਾਦੀ ਵਿਚ ਸਾਹ ਲੈ ਰਹੇ ਹਾਂ, ਉਸ ਦੇ ਪਿੱਛੇ ਮਹਾਪੁਰਸ਼ਾਂ ਦੀ ਕੁਰਬਾਨੀ, ਤਿਆਗ ਅਤੇ ਤਪੱਸਿਆ ਦਾ ਇਤਿਹਾਸ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਆਮ ਜਨਤਾ ਦੇ ਜੀਵਨ ਵਿਚ ਬਦਲਾਅ ਲਿਆਉਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਦੇਸ਼ ਲਈ ਕੁਰਬਾਨੀ ਦੀ ਗਾਥਾ, ਸਿੱਖ ਗੁਰੂਆਂ ਦੀ ਪਰੰਪਰਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਲਈ ਕੁਰਬਾਨੀ ਦੀ ਗਾਥਾ ਅਤੇ ਸਿੱਖ ਗੁਰੂਆਂ ਦੀ ਪਰੰਪਰਾ ਇਹ ਦੇਸ਼ ਕਿਸ ਤਰ੍ਹਾਂ ਭੁੱਲ ਸਕਦਾ ਹੈ, ਖਾਸ ਕਰਕੇ ਉਸ ਵੇਲੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਇਕ ਗੱਲ ਬਹੁਤ ਵਧੀਆ ਢੰਗ ਨਾਲ ਕਹੀ ਸੀ ਕਿ ਜਿਨ੍ਹਾਂ ਹੱਥਾਂ ਨੇ ਕਦੇ ਸੇਵਾ ਨਾ ਕੀਤੀ ਹੋਵੇ, ਜਿਨ੍ਹਾਂ ਹੱਥਾਂ ਨੇ ਕਦੇ ਕੋਈ ਕੰਮ ਨਾ ਕੀਤਾ ਹੋਵੇ, ਜੋ ਹੱਥ ਮਜ਼ਦੂਰੀ ਨਾਲ ਮਜਬੂਤ ਨਾ ਹੋਏ ਹੋਣ, ਜਿਨ੍ਹਾਂ ਹੱਥਾਂ ਵਿਚ ਕੰਮ ਕਰਦਿਆਂ-ਕਰਦਿਆਂ ਗੱਠਾਂ ਨਾ ਬਣ ਗਈਆਂ ਹੋਣ, ਉਨ੍ਹਾਂ ਹੱਥਾਂ ਨੂੰ ਮੈਂ ਪਵਿੱਤਰ ਹੱਥ ਕਿਸ ਤਰ੍ਹਾਂ ਮੰਨ ਸਕਦਾ ਹਾਂ। ਹੁਣ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਮੈਂ ਕਿਸਾਨਾਂ ਨੂੰ ਯਾਦ ਕਰਦਾ ਹਾਂ, ਉਨ੍ਹਾਂ ਤੋਂ ਵਧ ਕੇ ਪਵਿੱਤਰ ਹੱਥ ਕਿਸ ਦਾ ਹੋ ਸਕਦਾ ਹੈ। ਉਨ੍ਹਾਂ ਤੋਂ ਵਧ ਕੇ ਪਵਿੱਤਰ ਦਿਲ ਕਿਸ ਦਾ ਹੋ ਸਕਦਾ ਹੈ ਅਤੇ ਉਨ੍ਹਾਂ ਤੋਂ ਬਿਨਾ ਪਵਿੱਤਰ ਮਕਸਦ ਕਿਸ ਦਾ ਹੋ ਸਕਦਾ ਹੈ। ਮੈਂ ਮੇਰੇ ਕਿਸਾਨ ਭਰਾਵਾਂ ਦਾ 2 ਸਾਲ ਦੇ ਕਾਲ ਦੇ ਬਾਵਜੂਦ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਉਨ੍ਹਾਂ ਦੀਆਂ ਅਥੱਕ ਕੋਸ਼ਿਸ਼ਾਂ ਲਈ ਧੰਨਵਾਦ ਕਰਦਾ ਹਾਂ।
ਲਾਲ ਕਿਲ੍ਹੇ ਤੋਂ ਮੋਦੀ ਨੇ ਘੇਰਿਆ ਪਾਕਿਸਤਾਨ ਨੂੰ
ਨਵੀਂ ਦਿੱਲੀ : ਅੱਤਵਾਦੀਆਂ ਦੇ ਸੋਹਲੇ ਗਾਉਣ ਦੇ ਕਾਰਨ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਐਲਾਨ ਕੀਤਾ ਕਿ ਦੇਸ਼ ਅੱਤਵਾਦ ਦੇ ਸਾਹਮਣੇ ਨਹੀਂ ਝੁਕੇਗਾ। ਮੋਦੀ ਨੇ ਕਿਹਾ ਕਿ ਬਲੋਚਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਜਨਤਾ ਨੇ ਆਪਣੇ ਖਿਲਾਫ ਹੋ ਰਹੇ ਅੱਤਿਆਚਾਰ ਦੇ ਮੁੱਦੇ ਨੂੰ ਉਠਾਉਣ ਲਈ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਖੜ੍ਹ ਕੇ ਭਾਸ਼ਣ ਦੇਣ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਪਿਛਲੀ ਵਾਰ ਉਹਨਾਂ 87 ਮਿੰਟ ਦਾ ਭਾਸ਼ਣ ਦੇ ਕੇ ਨਵਾਂ ਰਿਕਾਰਡ ਸਿਰਜਿਆ ਸੀ, ਪਰ ਇਸ ਵਾਰ ਪ੍ਰਧਾਨ ਮੰਤਰੀ ਦਾ ਭਾਸ਼ਣ 94 ਮਿੰਟ ਚੱਲਿਆ।

Check Also

ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਗਿ੍ਰਫ਼ਤਾਰ

ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਜੋਗੇਂਦਰਪਾਲ ਵਜੋਂ ਹੋਈ ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਬੌਲੀਵੁੱਡ ਸਟਾਰ …