ਕੌਂਸਲ ਦੀ ਪਹਿਲੀ ਸਿੱਖ ਮੇਅਰ
ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ
ਲੰਡਨ : ਪੰਜਾਬ ਦੀਆਂ ਧੀਆਂ ਹੁਣ ਇੰਗਲੈਂਡ ਦੀ ਸਿਆਸਤ ਵਿਚ ਵੀ ਪਿੱਛੇ ਨਹੀਂ ਹਨ। ਪਹਿਲਾਂ ਪ੍ਰੀਤ ਕੌਰ ਗਿੱਲ ਨੇ ਐਮ. ਪੀ. ਬਣ ਕੇ ਇਤਿਹਾਸ ਰਚਿਆ ਅਤੇ ਹੁਣ ਰੈਡਬ੍ਰਿਜ਼ ਕੌਂਸਲ ਵਿਚ ਪੰਜਾਬਣ ਬੀਬੀ ਦਲਬੀਰ ਕੌਰ ਉਰਫ਼ ਡੈਬੀ ਥਿਆੜਾ ਨੂੰ ਮੇਅਰ ਦੇ ਅਹੁਦੇ ਨਾਲ ਸਨਮਾਨ ਮਿਲਿਆ ਹੈ। ਉਹ ਰੈਡਬ੍ਰਿਜ਼ ਕੌਂਸਲ ਦੀ ਪਹਿਲੀ ਸਿੱਖ ਮੇਅਰ ਹੋਣ ਦਾ ਮਾਣ ਵੀ ਪ੍ਰਾਪਤ ਹੈ। ਦਲਬੀਰ ਕੌਰ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਨਾਲ ਸਬੰਧਿਤ ਹੈ। ਦਲਬੀਰ ਕੌਰ ਥਿਆੜਾ ਪਤਨੀ ਗੁਰਨਾਮ ਸਿੰਘ ਥਿਆੜਾ ਲੇਬਰ ਪਾਰਟੀ ਵਲੋਂ ਅਲਡਬੋਰੋ ਵਾਰਡ ਤੋਂ 2011 ਤੋਂ ਹੁਣ ਤੱਕ ਕੌਸਲਰ ਬਣਦੇ ਆ ਰਹੇ ਹਨ। ਹੁਣ ਉਹ ਰੈਡਬ੍ਰਿਜ਼ ਦੇ ਮੇਅਰ ਬਣੇ ਹਨ। ਦਲਬੀਰ ਕੌਰ ਨੇ ਕਿਹਾ ਕਿ ਉਹ ਮੈਂ ਉਸ ਬਾਰੋ ਦੀ ਮੇਅਰ ਬਣੀ ਹਾਂ ਜਿਸ ਵਿਚ ਮੈਂ ਆਪਣੀ ਸਾਰੀ ਉਮਰ ਗੁਜ਼ਾਰੀ ਹੈ। ਮੈਂ ਹਮੇਸ਼ਾ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਵਿਚ ਯਕੀਨ ਰੱਖਦੀ ਹਾਂ।
ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਨੇ ਇੰਗਲੈਂਡ ਦੇ ਰੈਡਬ੍ਰਿਜ ਦੀ ਮੇਅਰ ਬਣ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਕੇ ਉਨ੍ਹਾਂ ਪੰਜਾਬੀਆਂ ਵਿਚ ਆਪਣਾ ਨਾਮ ਸ਼ੁਮਾਰ ਕੀਤਾ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਵਿਚ ਵੱਡੀਆਂ ਬੁਲੰਦੀਆਂ ਸਰ ਕੀਤੀਆਂ ਹਨ। ਜਦੋਂ ਪਿੰਡ ਦੀ ਨੂੰਹ ਨੇ ਮੇਅਰ ਦੇ ਰੂਪ ਵਿਚ ਸਹੁੰ ਚੁੱਕੀ ਤਾਂ ਉਸ ਸਮੇਂ ਪਿੰਡ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਥਿਆੜਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …