16.1 C
Toronto
Wednesday, October 14, 2026
spot_img
Homeਪੰਜਾਬਅਕਾਲੀ ਦਲ ਦੇ ਆਗੂ ਨੇ ਕੁਮਾਰ ਵਿਸ਼ਵਾਸ ਦੇ ਮੁਕਾਬਲੇ ਗਾਇਆ ਗੀਤ

ਅਕਾਲੀ ਦਲ ਦੇ ਆਗੂ ਨੇ ਕੁਮਾਰ ਵਿਸ਼ਵਾਸ ਦੇ ਮੁਕਾਬਲੇ ਗਾਇਆ ਗੀਤ

ਅਕਾਲੀ ਦਲ ਦੇ ਆਗੂ ਨੇ ਕੁਮਾਰ ਵਿਸ਼ਵਾਸ ਦੇ ਮੁਕਾਬਲੇ ਗਾਇਆ ਗੀਤਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੀਤੀ ਕੋਸ਼ਿਸ਼
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਵੱਲੋਂ ਪੰਜਾਬ ਸਰਕਾਰ ਤੇ ਬਾਦਲ ਪਰਿਵਾਰ ਖਿਲਾਫ ਗਾਏ ਗੀਤ ਦਾ ਜਵਾਬ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਵੀ ਗੀਤ ਗਾ ਕੇ ਦਿੱਤਾ ਹੈ। ਇਸ ਗੀਤ ਦਾ ਨਾਮ ‘ਲਲਕਾਰ’ ਹੈ ਤੇ ਅਕਾਲੀ ਦਲ ਨੇ ਇਸ ਗੀਤ ਰਾਹੀਂ ਕੁਮਾਰ ਵਿਸ਼ਵਾਸ਼ ਤੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਇਸ ਗੀਤ ਨੂੰ ਆਮ ਆਦਮੀ ਪਾਰਟੀ ਲਈ ਚਿਤਾਵਨੀ ਵੀ ਦੱਸਿਆ।
ਵਲਟੋਹਾ ਨੇ ਕਿਹਾ ਕਿ ਇਹ ਗੀਤ ਅਕਾਲੀ ਨੇਤਾ ਮੀਤਪਾਲ ਡੁਗਰੀ ਵੱਲੋਂ ਗਾਇਆ ਗਿਆ ਹੈ ਜੋ ਅਕਾਲੀ ਦਲ ਦੇ ਯੂਥ ਵਿੰਗ ਐਸ.ਓ.ਆਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਪੰਜਾਬ ਨੂੰ ਨਸ਼ੇ ਦੇ ਨਾਮ ‘ਤੇ ਬਦਨਾਮ ਕੀਤੇ ਜਾਣ ਕਰਕੇ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ਵਿੱਚ ਕਾਫੀ ਰੋਸ ਸੀ। ਉਸੇ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਨੇ ਇਹ ਨਵਾਂ ਗੀਤ ਜਾਰੀ ਕਰਕੇ ਆਮ ਆਦਮੀ ਪਾਰਟੀ ਨੂੰ ਕਰਾਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।

RELATED ARTICLES
POPULAR POSTS