ਗੀਤ ‘ਚ ਉਠਾਈ ਗਈ ਸਾਂਝੇ ਪੰਜਾਬ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਐਸ.ਵਾਈ.ਐਲ’ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ। ਇਸ ਗਾਣੇ ਨੂੰ ਇੱਕੋ ਸਮੇਂ ਸੁਣਨ ਵਾਲੇ ਪ੍ਰਸੰਸਕਾਂ ਦੀ ਗਿਣਤੀ ਪਲਕ ਝਪਕਦੇ ਹੀ ਗੀਤ ਦੇ ਵਿਊਜ਼ ਲੱਖਾਂ ਦੀ ਤਾਦਾਤ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਇਹ ਗੀਤ ਪੰਜਾਬ ਦੀ ਤਰਾਸਦੀ ਅਤੇ ਨਿਧੜਕ ਕਲਮ ਦੀ ਗਵਾਹੀ ਭਰਦਾ ਹੈ। ਇਸ ਤੋਂ ਪਹਿਲਾਂ ਉਸ ਦੀ ਟੀਮ ਅਤੇ ਨੇੜਲੇ ਮੈਂਬਰਾਂ ਨੇ ਦੱਸਿਆ ਸੀ ਕਿ ਇਹ ਗੀਤ ਵੀਰਵਾਰ ਨੂੰ ਸ਼ਾਮ 6 ਵਜੇ ਯੂ-ਟਿਊਬ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰਾਜਨੀਤਕ ਗਲਿਆਰਿਆਂ ਅਤੇ ਨੌਜਵਾਨ ਪੀੜ੍ਹੀ ਅੰਦਰ ਇਸ ਦੀ ਚਰਚਾ ਜ਼ੋਰਾਂ ‘ਤੇ ਸੀ। ਰਿਲੀਜ਼ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਖੇਤਾਂ ਵਿੱਚ ਉਚੀ-ਉਚੀ ਆਵਾਜ਼ ਵਿੱਚ ਨੌਜਵਾਨ ਇਸ ਗੀਤ ਨੂੰ ਸੁਣਦੇ ਵੇਖੇ ਗਏ। ਖੇਤਾਂ ਵਿੱਚ ਕੰਮ ਕਰਦੇ ਨੌਜਵਾਨ ਅਤੇ ਝੋਨਾ ਲਾ ਰਹੇ ਮਜ਼ਦੂਰਾਂ ਵੱਲੋਂ ਟਰੈਕਟਰਾਂ ਦੇ ਡੈਕਾਂ ਜ਼ਰੀਏ ਇਸ ਗੀਤ ਨੂੰ ਸੁਣਿਆ ਗਿਆ, ਜਦੋਂ ਕਿ ਘਰਾਂ ਵਿੱਚ ਔਰਤਾਂ ਅਤੇ ਬਜ਼ੁਰਗ ਇਸ ਗੀਤ ਨੂੰ ਸੁਣ ਕੇ ਬੇਹੱਦ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦਾ ਇਹ ਗੀਤ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹੀ ਰਿਕਾਰਡ ਹੋ ਚੁੱਕਾ ਸੀ। ਯੂ-ਟਿਊਬ ‘ਤੇ ਆਏ ਐਸ.ਵਾਈ.ਐਲ ਗੀਤ ਨੇ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਅੰਦਰ ਵੱਖ-ਵੱਖ ਸਮੇਂ ‘ਤੇ ਰਹੀਆਂ ਸਰਕਾਰਾਂ, ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਪਰਖਦੇ ਇਸ ਗੀਤ ਰਾਹੀਂ ਪੰਜਾਬ ਲਈ ਹਿਮਾਚਲ, ਚੰਡੀਗੜ੍ਹ ਅਤੇ ਹਰਿਆਣਾ ਮੰਗਿਆ ਗਿਆ ਹੈ, ਜਿਸ ‘ਤੇ ਲੰਬੇ ਸਮੇਂ ਤੋਂ ਵਿਵਾਦ ਚੱਲਦੇ ਆ ਰਹੇ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …