ਫਿਰੋਜ਼ਪੁਰ/ਬਿਊਰੋ ਨਿਊਜ਼
ਸੀਬੀਆਈ ਦੀ ਇਕ ਟੀਮ ਵਲੋਂ ਫਿਰੋਜ਼ਪੁਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੇ ਦਫਤਰ ਅਤੇ ਰਿਹਾਇਸ਼ ਵਿਚ ਛਾਪੇਮਾਰੀ ਕਰਕੇ ਪੁੱਛਗਿੱਛ ਕੀਤੀ ਗਈ ਹੈ। ਸੀ. ਬੀ. ਆਈ. ਦੇ ਅਧਿਕਾਰੀ ਸਾਰੀ ਰਾਤ ਆਈ. ਜੀ. ਦੇ ਦਫਤਰ ਅਤੇ ਰਿਹਾਇਸ਼ ਦੀ ਤਲਾਸ਼ੀ ਲੈਂਦੇ ਰਹੇ, ਜਿਹੜੀ ਕਿ ਸਵੇਰੇ 6.30 ਵਜੇ ਤੱਕ ਜਾਰੀ ਰਹੀ। ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਢਿੱਲੋਂ ਦੇ ਕਿਸੇ ਕੇਸ ਦੀ ਤਫਤੀਸ਼ ਹੋ ਰਹੀ ਹੈ ਤੇ ਸੀਬੀਆਈ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਚਾਹੁੰਦੀ ਸੀ। ਦੱਸਿਆ ਗਿਆ ਕਿ ਜਾਂਚ ਅਧਿਕਾਰੀ ਆਪਣੇ ਨਾਲ ਅਹਿਮ ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਗਏ ਹਨ।

