ਲੰਘੀ ਦੇਰ ਰਾਤ ਤੋਂ ਸਮੁੱਚੇ ਪੰਜਾਬ ਵਿਚ ਹੋ ਰਹੀ ਰੁਕ-ਰੁਕ ਕੇ ਬਾਰਿਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਇਕ ਪਾਸੇ ਤਾਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡਟੇ ਹੋੲੋ ਹਨ, ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੁਦਰਤ ਵੀ ਕਿਸਾਨਾਂ ’ਤੇ ਕਹਿਰਵਾਨ ਹੁੰਦੀ ਹੋਈ ਨਜ਼ਰ ਆ ਰਹੀ ਹੈ। ਲੰਘੀ ਦੇਰ ਰਾਤ ਤੋਂ ਪੰਜਾਬ ਵਿਚ ਰੁਕ-ਰੁਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋ ਰਹੀ ਹੈ। ਜਿਸ ਨਾਲ ਕਿਸਾਨਾਂ ਦੀ ਚਿੰਤਾਵਾਂ ਹੋਰ ਵਧ ਗਈਆਂ ਹਨ। ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਫਸਲ ਖੇਤਾਂ ਵਿਚ ਵਿਛਾ ਕੇ ਰੱਖ ਦਿੱਤੀ ਹੈ ਜਿਸ ਕਾਰਨ ਕਿਸਾਨ ਡੂੰਘੀਆਂ ਸੋਚਾਂ ਵਿਚ ਘਿਰਿਆ ਹੋਇਆ ਹੈ। ਕਿਉਂਕਿ ਪੱਕਣ ਕੰਢੇ ਪਹੁੰਚੇ ਫਸਲ ਦੇ ਇਸ ਤਰ੍ਹਾਂ ਡਿੱਗਣ ਕਾਰਨ ਫਸਲ ਦਾ ਝਾੜ ਬਹੁਤ ਘਟ ਜਾਂਦਾ ਹੈ। ਮੁਸੀਬਤਾਂ ’ਚ ਘਿਰੀ ਕਿਸਾਨ ਨੂੰ ਇਸ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਹੋਰ ਸੰਕਟ ਵੱਲ ਧੱਕ ਦਿੱਤਾ ਹੈ।