ਕਿਹਾ : ਹੰਕਾਰ ਨੇ ਤੁਹਾਡੀ ਬੁੱਧੀ ਕਰ ਦਿੱਤੀ ਹੈ ਭਿ੍ਰਸ਼ਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰ ਛੂਹਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਸਿਆਸੀ ਤੰਜ ਕਸਿਆ ਹੈ। ਸਿੱਧੂ ਨੇ ਕਿਹਾ ਕਿ ਭਾਈ ਭਗਵੰਤ ਮਾਨ ਸੰਤਰਾ ਕਿੰਨਾ ਵੀ ਵੱਡਾ ਹੋ ਜਾਵੇ, ਰਹਿੰਦਾ ਟਾਹਣੀ ਦੇ ਹੇਠਾਂ ਹੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਲੰਘੇ ਦਿਨੀਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਅਤੇ ਪੋਸਟ ਸਾਂਝੀ ਕੀਤੀ ਸੀ। ਜਿਸ ਉਹ ਨਵਜੋਤ ਸਿੱਧੂ ਦੇ ਪੈਰ ਛੂੰਹਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਇੰਟਰਵਿਊ ਵੀ ਸ਼ੇਅਰ ਕੀਤੀ, ਜਿਸ ’ਚ ਭਗਵੰਤ ਮਾਨ ਕਹਿ ਰਹੇ ਹਨ ਕਿ ਸਿੱਧੂ ਲਾਫਟਰ ਚੈਲੇਂਜ ’ਚ ਉਨ੍ਹਾਂ ਦੇ ਜੱਜ ਰਹੇ ਹਨ ਅਤੇ ਕੋਈ ਵੀ ਵਿਅਕਤੀ ਆਪਣੇ ਰੋਲ ਮਾਡਲ ਤੋਂ ਵੱਡਾ ਨਹੀਂ ਹੋ ਸਕਦਾ। ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪਾਈ ਗਈ ਇਸ ਪੋਸਟ ਨੂੰ ਦੇਖ ਕੇ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੂੰ ਹਰਾਉਣ ਵਾਲੀ ਡਾ. ਜੀਵਨਜੋਤ ਕੌਰ ਭੜਕੀ ਉਠੀ ਅਤੇ ਉਨ੍ਹਾਂ ਸਿੱਧੂ ਨੂੰ ਖਰੀਆਂ-ਖੋਟੀਆਂ ਸੁਣਾਈਆਂ। ਜੀਵਨਜੋਤ ਕੌਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ’ਚ ਲਿਖਿਆ ਕਿ ਹੰਕਾਰ ਨੇ ਤੁਹਾਡੀ ਬੁੱਧੀ ਭਿ੍ਰਸ਼ਟ ਕਰ ਦਿੱਤੀ ਹੈ। ਉਨ੍ਹਾਂ ਸ਼ਾਇਰਾਨਾ ਅੰਦਾਜ਼ ’ਚ ਲਿਖਿਆ ਕਿ ਨਵਜੋਤ ਸਿੰਘ ਸਿੱਧੂ, ਲਹਿਜੇ ’ਚ ਬਦਤਮੀਜੀ, ਚਿਹਰੇ ’ਤੇ ਨਕਾਬ ਲਈ ਫਿਰਦੇ ਹੋ। ਬਾਤੋਂ ਕੇ ਸਿਵਾਏ ਖੁਦ ਤੋ ਕੁੱਝ ਕੀਆ ਨਹੀਂ, ਅਬ ਸੀਐਮ ਭਗਵੰਤ ਮਾਨ ਦਾ ਹਿਸਾਬ ਲੀਏ ਫਿਰਤੇ ਹੋ। ਟਹਨੀ ਕੀ ਕਦਰ ਹੀ ਸੰਤਰੇ ਵੀ ਵਜ੍ਹਾ ਸੇ ਹੋਤੀ ਹੈ, ਵਰਨਾ ਟਹਨੀ ਕੋ ਕੌਨ ਜਾਨਤਾ ਹੈ।