4.3 C
Toronto
Wednesday, October 29, 2025
spot_img
Homeਪੰਜਾਬਥਰਮਲ ਪਲਾਂਟ ਬੰਦ ਹੋਣ ਖ਼ਿਲਾਫ਼ ਮਰਨ ਵਰਤ 'ਤੇ ਪਹੁੰਚੇ ਬਜ਼ੁਰਗ ਨੇ ਤੋੜਿਆ...

ਥਰਮਲ ਪਲਾਂਟ ਬੰਦ ਹੋਣ ਖ਼ਿਲਾਫ਼ ਮਰਨ ਵਰਤ ‘ਤੇ ਪਹੁੰਚੇ ਬਜ਼ੁਰਗ ਨੇ ਤੋੜਿਆ ਦਮ

Image Courtesy : ਏਬੀਪੀ ਸਾਂਝਾ

ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਦੇ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਪੁੱਡਾ ਕੋਲ ਵੇਚ ਦਿੱਤਾ ਹੈ, ਜਿਸਦਾ ਵਿਰੋਧ ਵੀ ਕਾਫੀ ਹੋ ਰਿਹਾ ਹੈ। ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗੇਟ ਅੱਗੇ ਇਕ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਇਹ ਵਿਅਕਤੀ ਸਵੇਰੇ ਥਰਮਲ ਦੇ ਗੇਟ ‘ਤੇ ਆਇਆ ਅਤੇ ਉਸਦੇ ਮੋਟਰਸਾਈਕਲ ‘ਤੇ ਕਿਸਾਨ ਯੂਨੀਅਨ ਦਾ ਝੰਡਾ ਟੰਗਿਆ ਹੋਇਆ ਸੀ। ਉਹ ਵਿਅਕਤੀ ਆਪਣੇ ਨਾਲ ਲਿਆਂਦੀ ਹੋਈ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਨੂੰ ਹੱਥਾਂ ਵਿਚ ਫੜ ਕੇ ਥਰਮਲ ਦੇ ਗੇਟ ਅੱਗੇ ਮਰਨ ਵਰਤ ‘ਤੇ ਬੈਠ ਗਿਆ। ਦੱਸਿਆ ਗਿਆ ਕਿ ਉਸ ਕੋਲ ਥਰਮਲ ਸਬੰਧੀ ਲਿਖ਼ਤੀ ਦਸਤਾਵੇਜ਼ ਵੀ ਸਨ। ਕਰੀਬ ਇਕ ਘੰਟੇ ਬਾਅਦ ਉਸੇ ਜਗ੍ਹਾ ‘ਤੇ ਹੀ ਉਸ ਵਿਅਕਤੀ ਨੇ ਦਮ ਤੋੜ ਦਿੱਤਾ। ਇਸ ਵਿਅਕਤੀ ਦੀ ਪਹਿਚਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੀਮਾ ਨਾਲ ਸਬੰਧਤ ਜੋਗਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES
POPULAR POSTS